Close
Menu

ਮੁਹੰਮਦ ਮੁਸ਼ਤਾਕ ਅਹਿਮਦ ਬਣੇ ਹਾਕੀ ਇੰਡੀਆ ਦੇ ਨਵੇਂ ਪ੍ਰਧਾਨ

-- 01 October,2018

ਨਵੀਂ ਦਿੱਲੀ : ਮੁਹੰਮਦ ਮੁਸ਼ਤਾਕ ਨੂੰ ਹਾਕੀ ਇੰਡੀਆ ਦੇ 8ਵੀਂ ਕਾਨਫ੍ਰੈਂਸ ਅਤੇ ਚੋਣਾਂ ਦੌਰਾਨ ਹਾਕੀ ਇੰਡੀਆ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਹਾਕੀ ਇੰਡੀਆ ਦੇ ਸਾਬਕਾ ਜਨਰਲ ਸਕੱਤਰ ਅਹਿਮਦ ਪ੍ਰਧਾਨ ਦੀ ਜਗ੍ਹਾ ਲੈਣਗੇ। ਉਨ੍ਹਾਂ ਦੀ ਚੋਣ ਸਰਬਸਹਿਮਤੀ ਨਾਲ ਹੋਈ ਹੈ। ਮਣਿਪੁਰ ਦੇ ਗਿਆਨੇਂਦਰ ਨਿੰਗੋਬਾਮ ਸੀਨੀਅਰ ਉਪ ਪ੍ਰਧਾਨ ਹੋਣਗੇ ਜਦਕਿ ਜੰਮੂ ਕਸ਼ਮੀਰ ਹਾਕੀ ਦੀ ਅਸਿਮਾ ਅਲੀ ਅਤੇ ਹਾਕੀ ਝਾਰਖੰਡ ਦੇ ਭੋਲੇਨਾਥ ਸਿੰਘ ਉਪ ਪ੍ਰਧਾਨ ਹੋਣਗੇ। 

ਹਾਕੀ ਜੰਮੂ ਕਸ਼ਮੀਰ ਦੇ ਰਜਿੰਦਰ ਸਿੰਘ ਨੇ ਮਰਿਯੰਮਾ ਕੋਸ਼ਿ ਦੇ ਰਿਟਾਇਰ ਹੋਣ ਤੋਂ ਬਾਅਦ ਸੰਭਾਲਿਆ ਸੀ। ਉਨ੍ਹਾਂ ਨੂੰ ਨਵਾਂ ਜਨਰਲ ਸਕੱਤਰ ਅਤੇ ਹਾਕੀ ਅਸਮ ਦੇ ਤਪਨ ਕੁਮਾਰ ਨੂੰ ਦਾਸ ਨੂੰ ਖਜਾਨਚੀ ਚੁਣਿਆ ਗਿਆ ਹੈ। ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਅਸੁੰਥਾ ਲਾਕੜਾ ਅਤੇ ਛੱਤੀਸਗੜ੍ਹ ਹਾਕੀ ਦੇ ਫਿਰੋਜ ਅੰਸਾਰੀ ਸੰਯੁਕਤ ਸਕੱਤਰ ਹੋਣਗੇ। ਹਾਕੀ ਰਾਜਸਥਾਨ ਦੀ ਆਰਤੀ ਸਿੰਘ, ਹਾਕੀ ਤਾਮਿਲਨਾਡੂ ਦੀ ਐੱਮ. ਰੇਣੁਕਾ ਲਕਸ਼ਮੀ ਅਤੇ ਐੱਸ. ਵੀ. ਐੱਸ. ਸੁਬ੍ਰਮਣਿਅਮ ਗੁਪਤਾ ਕਾਰਜਾਰੀ ਮੈਂਬਰ ਚੁਣੇ ਗਏ। ਆਰ. ਪੀ. ਸਿੰਘ ਅਤੇ ਜੈਦੀਪ ਕੌਰ ਖਿਡਾਰੀਆਂ ਦੇ ਪ੍ਰਤੀਨਿਧੀ ਬਣੇ ਰਹਿਣਗੇ।

Facebook Comment
Project by : XtremeStudioz