Close
Menu

ਮੁਜ਼ੱਫਰਨਗਰ ਹਿੰਸਾ : ਘਰ ਨਾ ਪਰਤਣ ਵਾਲੇ ਪਰਿਵਾਰਾਂ ਨੂੰ ਮਿਲੇਗੀ 5 ਲੱਖ ਰੁਪਏ ਦੀ ਮਦਦ

-- 28 October,2013

ਲਖਨਊ/ਮੁਜ਼ੱਫਰਨਗਰ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਉੱਤਰ ਪ੍ਰਦੇਸ਼ ਸਰਕਾਰ ਮੁਜ਼ੱਫਰਨਗਰ ਅਤੇ ਸ਼ਾਮਲੀ ਜ਼ਿਲੇ ‘ਚ ਹਿੰਸਾ ਭੜਕਾਉਣ ਦੇ ਬਾਅਦ ਪਿੰਡ ਛੱਡ ਕੇ ਰਾਹਤ ਕੈਂਪਾਂ ‘ਚ ਸ਼ਰਨ ਲੈਣ ਵਾਲੇ ਉਨ੍ਹਾਂ ਮੁਸਲਿਮ ਪਰਿਵਾਰਾਂ ਨੂੰ 5 ਲੱਖ ਰੁਪਏ (ਪ੍ਰਤੀ ਪਰਿਵਾਰ) ਆਰਥਿਕ ਮਦਦ ਦੇਵੇਗੀ, ਜੋ ਵਾਪਸ ਆਪਣੇ ਘਰ ਜਾਣ ਨੂੰ ਤਿਆਰ ਨਹੀਂ ਹੈ।  ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਿੰਸਾ ਪੀੜਤਾਂ ਨੂੰ ਇਕੱਠੀ ਆਰਥਿਕ ਮਦਦ ਦੇਣ ਦਾ ਮਕਸਦ ਇਹ ਹੈ ਕਿ ਪੀੜਤ ਪਰਿਵਾਰ ਕੈਂਪਾਂ ‘ਤੇ ਨਿਰਭਰ ਰਹਿਣ ਦੀ ਬਜਾਏ ਆਪਣੇ ਆਪ ਨੂੰ ਮੁੜ ਸਥਾਪਿਤ  ਕਰ ਸਕਣ। ਇਸ ਮੰਤਵ ਲਈ ਲੱਗਭਗ 90 ਕਰੋੜ ਰੁਪਏ ਦੀ ਰਕਮ ਸੂਬਾ ਸਰਕਾਰ ਖਰਚ ਕਰੇਗੀ।

Facebook Comment
Project by : XtremeStudioz