Close
Menu

ਮੁਜ਼ੱਫ਼ਰਨਗਰ ਦੰਗਿਆਂ ਲਈ ਸਪਾ ਤੇ ਭਾਜਪਾ ਜ਼ਿੰਮੇਵਾਰ ਜਾਂਚ ਕਮਿਸ਼ਨ

-- 25 September,2015

ਲਖਨਊ,  ਸਤੰਬਰ 2013 ‘ਚ ਮੁਜ਼ੱਫ਼ਰਨਗਰ ‘ਚ ਹੋਏ ਦੰਗਿਆਂ ਨੂੰ ਭੜਕਾਉਣ ਲਈ ਜਾਂਚ ਕਮਿਸ਼ਨ ਨੇ ਸਮਾਜਵਾਦੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਉਮੀਦਵਾਰਾਂ ਨੂੰ ਦੋਸ਼ੀ ਮੰਨਿਆ ਹੈ। ਇਲਾਹਾਬਾਦ ਹਾਈਕੋਰਟ ਦੇ ਸੇਵਾ ਮੁਕਤ ਜਸਟਿਸ ਵਿਸ਼ਨੂੰ ਸਹਾਏ ਨੂੰ ਜਾਂਚ ਕਮਿਸ਼ਨ ਦਾ ਮੁਖੀ ਬਣਾਇਆ ਗਿਆ ਸੀ। ਇਨ੍ਹਾਂ ਦੰਗਿਆਂ ‘ਚ 60 ਤੋਂ ਵੱਧ ਲੋਕ ਮਾਰੇ ਗਏ ਸਨ ਤੇ ਲਗਭਗ 50 ਹਜ਼ਾਰ ਲੋਕ ਬੇਘਰ ਹੋ ਗਏ ਸਨ। ਸਹਾਏ ਕਮਿਸ਼ਨ ਨੇ 775 ਪੰਨਿਆਂ ਦੀ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਲਾਪਰਵਾਹੀਆਂ ਦੇ ਕਾਰਨ ਦੰਗੇ ਦੀ ਸਥਿਤੀ ਬਣੀ ਤੇ ਹਿੰਸਾ ਹੋਈ। ਕਮਿਸ਼ਨ ਨੇ ਉਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੂੰ ਰਿਪੋਰਟ ਸੌਂਪ ਦਿੱਤੀ ਹੈ।

Facebook Comment
Project by : XtremeStudioz