Close
Menu

ਮੁੜ ਵਸੇਬਾ ਕੇਂਦਰਾਂ ਦੀ ਥਾਂ ਜੇਲ੍ਹ ਭੇਜੇ ਜਾਂਦੇ ਹਨ ਪੰਜਾਬ ’ਚ ਨਸ਼ੇੜੀ

-- 27 August,2018

ਕੈਨਬਰਾ, 27 ਅਗਸਤ
ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਨੇ ਅੱਜ ਆਪਣੀ ਨਵੀਂ ਵਜ਼ਾਰਤ ਦਾ ਐਲਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਸੱਤਾ ਸੰਘਰਸ਼ ਦੌਰਾਨ ਵਿਰੋਧ ਕਰਨ ਵਾਲੇ ਬਾਗੀ ਆਗੂਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ। ਅਸਲ ਵਿੱਚ ਕੰਜ਼ਰਵੇਟਿਵ ਗੱਠਜੋੜ ਸਰਕਾਰ ਨੂੰ ਮਈ ’ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਖੁਦ ਨੂੰ ਸਾਂਝੇ ਮੋਰਚੇ ਵਜੋਂ ਪੇਸ਼ ਕਰਨ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਆਪਣੇ ਵਿਰੋਧੀ ਪੀਟਰ ਡਟਨ ਖ਼ਿਲਾਫ਼ ਸ਼ੁੱਕਰਵਾਰ ਨੂੰ ਸੰਸਦ ਮੈਂਬਰਾਂ ਦੀ ਹਮਾਇਤ ਹਾਸਲ ਕੀਤੀ ਸੀ। ਮੌਰੀਸਨ ਆਪਣੇ ਸਾਬਕਾ ਅਧਿਕਾਰੀ ਮੈਕੁਲਮ ਟਰਨਬੁੱਲ ਦੇ ਵਫ਼ਾਦਾਰ ਰਹੇ ਹਨ। ਦਰਅਸਲ ਟਰਨਬੁੱਲ ਤੋਂ ਡਟਨ ਨੇ ਸੱਤਾ ’ਤੇ ਕਾਬਜ਼ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਦੀ ਹਮਾਇਤ ਸਾਬਤ ਕਰਨ ਦੀ ਮੰਗ ਕੀਤੀ ਸੀ। ਇਸ ’ਤੇ ਟਰਨਬੁੱਲ ਨੇ ਅਸਤੀਫ਼ਾ ਦੇ ਦਿੱਤਾ ਸੀ। ਮੌਰੀਸਨ ਨੇ ਡਟਨ ਨੂੰ ਗ੍ਰਹਿ ਮੰਤਰਾਲੇ ਦਾ ਕਾਰਜ ਭਾਰ ਵਾਪਸ ਕਰ ਦਿੱਤਾ ਹੈ, ਜੋ ਉਹ ਟਰਨਬੁੱਲ ਸਰਕਾਰ ਦੇ ਸਮੇਂ ਤੋਂ ਸੰਭਾਲ ਰਹੇ ਸਨ। ਡਟਨ ਦੇ ਹਮਾਇਤੀ ਐਮ ਕਾਰਮੈਨ ਨੂੰ ਵਿੱਤ ਮੰਤਰੀ ਦੇ ਅਹੁਦੇ ’ਤੇ ਬਰਕਰਾਰ ਰੱਖਿਆ ਗਿਆ ਹੈ। ਹਾਲਾਂਕਿ ਆਸਟਰੇਲੀਆ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਅੱਜ ਸਵੇਰੇ ਕੈਬਨਿਟ ਛੱਡਣ ਦਾ ਐਲਾਨ ਕੀਤਾ ਸੀ। ਬਿਸ਼ਪ ਦੀ ਥਾਂ ਐੱਮ ਪਾਇਨੇ ਨੂੰ ਵਿਦੇਸ਼ ਮੰਤਰੀ ਬਣਾਇਆ ਜਾਵੇਗਾ ਜੋ ਕਿ ਪਹਿਲਾਂ ਰੱਖਿਆ ਮੰਤਰੀ ਸਨ। ਵਿਰੋਧੀ ਪਾਰਟੀ ਦੇ ਕਾਨੂੰਨਸਾਜ਼ ਪੈੱਨੀ ਵੌਂਡ ਨੇ ਜੂਲੀ ਬਿਸ਼ਪ ਵੱਲੋਂ ਵਿਦੇਸ਼ ਮੰਤਰੀ ਵਜੋਂ ਨਿਭਾਈਆਂ ਗਈ ਸੇਵਾਵਾਂ ਬਦਲੇ ਉਨ੍ਹਾਂ ਦੀ ਸ਼ਲਾਘਾ ਕੀਤੀ।
ਜੂਲੀ ਬਿਸ਼ਪ (62) ਨੇ ਕਿਹਾ ਕਿ ਉਸ ਨੇ ਅਜੇ ਇਹ ਫ਼ੈਸਲਾ ਨਹੀਂ ਕੀਤਾ ਕਿ ਉਹ 2019 ਦੀਆਂ ਚੋਣਾਂ ’ਚ ਹਿੱਸਾ ਲਵੇਗੀ ਜਾਂ ਨਹੀਂ, ਪਰ ਉਹ ਪੱਛਮੀ ਆਸਟਰੇਲੀਆ ਦੇ ਹੱਕਾਂ ਬਾਰੇ ਹਮੇਸ਼ਾ ਆਵਾਜ਼ ਉਠਾਉਂਦੀ ਰਹੇਗੀ।

Facebook Comment
Project by : XtremeStudioz