Close
Menu

ਮੁੰਬਈ ਅੱਤਵਾਦੀ ਹਮਲਿਆਂ ਦੀ ਕਾਰਵਾਈ ਅੱਗੇ ਤੋਰਨ ਲਈ ਸਬੂਤਾਂ ਦੀ ਲੋੜ: ਪਾਕਿ

-- 25 October,2013

ਇਸਲਾਮਾਬਾਦ—ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਮੁੰਬਈ ਅੱਤਵਾਦੀ ਹਮਲਾ ਮਾਮਲੇ ਨੂੰ ਅੱਗੇ ਵਧਾਉਣ ਲਈ ਭਾਰਤ ਵੱਲੋਂ ਹੋਰ ਸਬੂਤਾਂ ਦੀ ਲੋੜ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਏਜਾਜ਼ ਚੌਧਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਕ-ਦੂਜੇ ਵਿਰੁੱਧ ਕੰਮ ਨਾ ਕਰਕੇ, ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਬੈਠਕ ਦੌਰਾਨ ਮੁੰਬਈ ਬੰਬ ਹਮਲਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਲਈ ਲਤਾੜਿਆ ਸੀ। ਕਾਰਵਾਈ ਦਾ ਸਵਾਲ ਉਠਾਏ ਜਾਣ ‘ਤੇ ਚੌਧਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਹੋਰ ਸਬੂਤਾਂ ਦੀ ਲੋੜ ਹੈ। ਬੁਲਾਰੇ ਨੇ ਕਿਹਾ ਕਿ ਬਿਨਾਂ ਨਿਰਪੱਖ ਅਦਾਲਤੀ ਸੁਣਵਾਈ ਦੇ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ।

Facebook Comment
Project by : XtremeStudioz