Close
Menu

ਮੁੰਬਈ ਅੱਤਵਾਦੀ ਹਮਲੇ ਦੇ ਪ੍ਰਮੁੱਖ ਸਾਜ਼ਸ਼ ਕਰਤਾ ਨੂੰ ਜ਼ਮਾਨਤ ਮਿਲਣ ‘ਤੇ ਅਮਰੀਕਾ ਪ੍ਰੇਸ਼ਾਨ

-- 24 December,2014

ਵਾਸ਼ਿੰਗਟਨ, ਅਮਰੀਕਾ ਨੇ ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਪ੍ਰਮੁੱਖ ਸਾਜ਼ਸ਼ ਕਰਤਾ ਜਕੀਓਰ ਰਹਿਮਾਨ ਲਖਵੀ ਨੂੰ ਇਕ ਪਾਕਿਸਤਾਨੀ ਅਦਾਲਤ ਵਲੋਂ ਜ਼ਮਾਨਤ ਦਿੱਤੇ ਜਾਣ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਪਾਕਿਸਤਾਨ ਨੂੰ ਸਾਜ਼ਸ਼ ਕਰਤਾਵਾਂ ਨੂੰ ਸਜ਼ਾ ਦਿਵਾਉਣ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਕਿਹਾ ਹੈ। ਵਿਦੇਸ਼ ਵਿਭਾਗ ਦੀ ਉੱਪ ਬੁਲਾਰਨ ਮੈਰੀ ਹਰਫ ਨੇ ਆਪਣੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਅਮਰੀਕਾ ਮੁੰਬਈ ਅੱਤਵਾਦੀ ਹਮਲੇ ਦੇ ਕਥਿਤ ਸਾਜ਼ਸ਼ ਕਰਤਾ ਲਖਵੀ ਨੂੰ ਜ਼ਮਾਨਤ ਮਿਲਣ ਦੇ ਬਾਰੇ ‘ਚ ਰਿਪੋਰਟ ‘ਤੇ ਚਿੰਤਤ ਹੈ। ਹਰਫ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਮੁੰਬਈ ਹਮਲੇ ਦੇ ਸਾਜ਼ਸ਼ ਕਰਤਾਵਾਂ ਨੂੰ ਸਜ਼ਾ ਦਿਵਾਉਣ ‘ਚ ਸਹਿਯੋਗ ਦਾ ਵਾਅਦਾ ਕੀਤਾ ਅਤੇ ਅਮਰੀਕਾ ਉਨ੍ਹਾਂ ਨੂੰ ਇਹ ਪ੍ਰਕਿਰਿਆ ਜਾਰੀ ਰੱਖਣ ਦੀ ਅਪੀਲ ਕਰੇਗਾ। ਗੌਰਤਲਬ ਹੈ ਕਿ ਪਾਕਿਸਤਾਨ ਦੀ ਇਕ ਅਦਾਲਤ ਨੇ ਲਖਵੀ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਹਾਲਾਂਕਿ ਹੁਣ ਤੱਕ ਰਿਹਾਅ ਨਹੀਂ ਹੋਇਆ ਹੈ। ਇਸ ਵਿਚਕਾਰ ਅਮਰੀਕਾ ਨੇ ਜੰਮੂ-ਕਸ਼ਮੀਰ ਦੇ ਚੋਣਾਂ ਨੂੰ ਭਾਰਤ ਦਾ ਅੰਦਰੂਨੀ ਸਿਆਸੀ ਮੁੱਦਾ ਦੱਸਦੇ ਹੋਏ ਇਸ ਸਬੰਧ ‘ਚ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Facebook Comment
Project by : XtremeStudioz