Close
Menu

ਮੁੰਬਈ ਓਪਨ ‘ਚ ਚੋਟੀ ਦੀ ਖਿਡਾਰਨ ਹੋਵੇਗੀ ਚੀਨ ਦੀ ਝੇਂਗ

-- 25 October,2018

ਮੁੰਬਈ— ਚੀਨ ਤੋਂ ਦੁਨੀਆ ਦੀ 57ਵੇਂ ਨੰਬਰ ਦੀ ਖਿਡਾਰਨ ਝੇਂਗ ਸਾਈਸਾਈ 27 ਅਕਤੂਬਰ ਤੋਂ ਕ੍ਰਿਕਟ ਕਲੱਬ ਆਫ ਇੰਡੀਆ ‘ਚ ਹੋਣ ਵਾਲੇ 125000 ਡਾਲਰ ਇਨਾਮੀ ਮਹਿਲਾ ਟੈਨਿਸ ਟੂਰਨਾਮੈਂਟ ਦੂਜੇ ਐੱਲ ਐਂਡ ਟੀ ਮੁੰਬਈ ਓਪਨ ‘ਚ ਚੋਟੀ ਦੀ ਰੈਂਕਿੰਗ ਵਾਲੀ ਖਿਡਾਰਨ ਹੋਵੇਗੀ।
24 ਸਾਲਾ ਝੇਂਗ ਤੋਂ ਇਲਾਵਾ ਪਿਛਲੇ ਸਾਲ ਦੀ ਉਪ ਜੇਤੂ ਅਤੇ ਦੁਨੀਆ ਦਾ 79ਵੇਂ ਨੰਬਰ ਦੀ ਸਲੋਵੇਨੀਆ ਦੀ ਡੇਲਿਲਾ ਜਾਕੂਪੋਵਿਚ, ਅਮਰੀਕਾ ਦੀ 94ਵੇਂ ਨੰਬਰ ਦੀ ਸਾਚੀਆ ਵਿਕੇਰੀ ਅਤੇ ਸਰਬੀਆ ਦੀ 96ਵੇਂ ਨੰਬਰ ਦੀ ਓਲਗਾ ਡੇਨਿਲੋਵੀ ਜਿਹੀਆਂ ਚੋਟੀ ਦੀਆਂ 100 ਖਿਡਾਰਨਾਂ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੀਆਂ। ਐੱਮ.ਐੱਸ.ਐੱਲ.ਟੀ.ਏ. ਦੇ ਸਕੱਤਰ ਸੁੰਦਰ ਅਈਅਰ ਨੇ ਬੁੱਧਵਾਰ ਨੂੰ ਮੀਡੀਆ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ। ਇਹ ਰੈਂਕਿੰਗ ਉਸ ਦਿਨ ਦੀ ਹੈ ਜਿਸ ਦਿਨ ਖਿਡਾਰਨਾਂ ਨੇ ਟੂਰਨਾਮੈਂਟ ਲਈ ਆਪਣੀਆਂ ਬੇਨਤੀਆਂ ਭੇਜੀਆਂ ਸਨ। ਟੂਰਨਾਮੈਂਟ ਦੇ ਮੁੱਖ ਡਰਾਅ ‘ਚ 19 ਦੇਸ਼ਾਂ ਦੀਆਂ 32 ਖਿਡਾਰਨਾਂ ਹਿੱਸਾ ਲੈਣਗੀਆਂ।

Facebook Comment
Project by : XtremeStudioz