Close
Menu

ਮੁੰਬਈ ਦੇ ਗੇਂਦਬਾਜ਼ੀ ਤੂਫ਼ਾਨ ਅੱਗੇ ਡੁੱਬ ਗਿਆ ਸਨਰਾਈਜ਼ਰਜ਼ ਦਾ ਸੂਰਜ

-- 26 April,2015

ਮੁੰਬਈ,  ਲੈਂਡਲ ਸਿਮਨਜ਼ ਦੇ ਜੁਝਾਰੂ ਨੀਮ ਸੈਂਕੜੇ ਤੋਂ ਬਾਅਦ ਲਸਿਤ ਮਲਿੰਗਾ ਅਤੇ ਮਿਸ਼ੇਲ ਮੈਕਲੇਨਾਅਨ ਦੀ ਤੂਫ਼ਾਨੀ ਗੇਂਦਬਾਜ਼ੀ ਸਦਕਾ ਮੁੰਬਈ ੲਿੰਡੀਅਨਜ਼ ਨੇ ਅੱਜ ੲਿਥੇ ਅਾਈਪੀਅੈਲ-8 ਦੇ ੲਿਕ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 20 ਦੌੜਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਮੁੰਬਈ ਨੇ ਹੈਦਰਾਬਾਦ ਦੇ ਗੇਂਦਬਾਜ਼ਾਂ ਭੁਵਨੇਸ਼ਵਰ (26 ਦੌੜਾਂ ’ਚ 3 ਵਿਕਟਾਂ), ਪ੍ਰਵੀਨ ਕੁਮਾਰ (35 ਦੌੜਾਂ ’ਚ 2 ਵਿਕਟਾਂ) ਤੇ ਡੈਲ ਸਟੇਨ (38 ਦੌੜਾਂ ’ਚ 2 ਵਿਕਟਾਂ) ਦੀ ਧਾਰਦਾਰ ਗੇਂਦਬਾਜ਼ੀ ਦੇ ਬਾਵਜੂਦ ਸਿਮਨਜ਼ (51) ਦੀ ਸ਼ਾਨਦਾਰ ਪਾਰੀ ਸਦਕਾ 8 ਵਿਕਟਾਂ ੳੁਤੇ 157 ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ੲਿਸ ਦੇ ਜਵਾਬ ਵਿੱਚ ਹੈਦਰਾਬਾਦ ਦੀ ਟੀਮ ਮੁੰਬਈ ਦੇ ਗੇਂਦਬਾਜ਼ਾਂ ਮਲਿੰਗਾ (23 ਦੌੜਾਂ ’ਚ 4 ਵਿਕਟਾਂ) ਅਤੇ ਮੈਕਲੇਨਾਅਨ (20 ਦੌੜਾਂ ’ਚ 3 ਵਿਕਟਾਂ) ਦੀ ਤੂਫ਼ਾਨੀ ਗੇਂਦਬਾਜ਼ੀ ਅੱਗੇ 8 ਵਿਕਟਾਂ ੳੁਤੇ 137 ਦੌੜਾਂ ਹੀ ਬਣਾ ਸਕੀ।

ੲਿਸ ਤਰ੍ਹਾਂ ਮੁੰਬਈ ਨੇ ਸੱਤ ਮੈਚਾਂ ਵਿੱਚ ੲਿਹ ਦੂਜੀ ਜਿੱਤ ਦਰਜ ਕੀਤੀ ਅਤੇ ੳੁਸ ਦੇ ਚਾਰ ਅੰਕ ਹੋ ਗੲੇ ਹਨ। ਸਨਰਾਈਜ਼ਰਜ਼ ਦੇ ਵੀ ਛੇ ਮੈਚਾਂ ਵਿੱਚ ਚੌਥੀ ਹਾਰ ਨਾਲ ਚਾਰ ਅੰਕ ਹੀ ਹਨ। ਉਂਜ ਮੁੰਬਈ ਹਾਲੇ ਵੀ ਖ਼ਰਾਬ ਰਨ ਰੇਟ ਕਾਰਨ ਅੱਠ ਟੀਮਾਂ ਵਿੱਚੋਂ ਫਾਡੀ ਚੱਲ ਰਹੀ ਹੈ।
ਸਨਰਾਈਜ਼ਰਜ਼ ਨੂੰ 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਅਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (42) ਨੇ ਵਧੀਅਾ ਸ਼ੁਰੂਅਾਤ ਦਿਵਾਈ। ੳੁਸ ਨੇ ਕਪਤਾਨ ਡੇਵਿਡ ਵਾਰਨਰ (9) ਨਾਲ ਮਿਲ ਕੇ ਪਹਿਲੀ ਵਿਕਟ ਲਈ ਮਹਿਜ਼ 5 ਓਵਰਾਂ ਵਿੱਚ 45 ਦੌੜਾਂ ਜੋੜੀਅਾਂ। ੳੁਸ ਨੇ ਚੌਥੇ ਓਵਰ ਵਿੱਚ ਹਰਭਜਨ ਸਿੰਘ ਨੂੰ ਤਿੰਨ ਚੌਕੇ ਤੇ ੲਿਕ ਛੱਕਾ ਜੜਦਿਅਾਂ 18 ਦੌੜਾਂ ਲਈਅਾਂ। ੲਿਸ ਤੋਂ ਬਾਅਦ ਮਲਿੰਗਾ ਨੇ ਵਾਰਨਰ ਨੂੰ ਥਰਡਮੈਨ ਵਿੱਚ ਅੰਬਾਤੀ ਰਾਯੂਡੂ ਤੋਂ ਕੈਚ ਕਰਵਾ ਕੇ ਸਨਰਾਈਜ਼ਰਜ਼ ਨੂੰ ਪਹਿਲਾ ਝਟਕਾ ਦਿੱਤਾ। ਧਵਨ ਵੀ ਅਗਲੇ ਓਵਰ ਵਿੱਚ ਮੈਕਲੇਨਾਅਨ ਦੀ ਗੇਂਦ ੳੁਤੇ ਮਿਡ ਵਿਕਟ ’ਤੇ ਮਲਿੰਗਾ ਨੂੰ ਕੈਚ ਦੇ ਬੈਠਿਅਾ, ਜਿਸ ਨੇ 29 ਗੇਂਦਾਂ ਵਿੱਚ ਸੱਤ ਚੌਕੇ ਤੇ ੲਿਕ ਛੱਕਾ ਲਾੲਿਅਾ।
ਦੂਜੇ ਪਾਸੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ੳੁਤਰੀ ਮੁੰਬਈ ਲਈ ਸਿਮਨਜ਼ ਤੇ ਪਾਰਥਿਵ ਪਟੇਲ (17) ਨੇ 42 ਦੌੜਾਂ ਜੋੜੀਅਾਂ। ਸਿਮਨਜ਼ ਨੇ ਟੋਰੈਂਟ ਬੋਲਟ ਦੇ ਪਹਿਲੇ ਓਵਰ ਵਿੱਚ ਦੋ ਚੌਕਿਅਾਂ ਨਾਲ ਸ਼ੁਰੂਅਾਤ ਕੀਤੀ। ਪਾਰਥਿਵ ਨੇ ਵੀ ਭੁਵਨੇਸ਼ਵਰ ਨੂੰ ਦੋ ਚੌਕੇ ਜੜੇ ਪਰ ਸਟੇਨ ਨੂੰ ਛੱਕਾ ਜੜਨ ਦੇ ਚੱਕਰ ਵਿੱਚ ੳੁਹ ਬਾੳੂਂਡਰੀ ੳੁਤੇ ਹਨੁਮਾ ਵਿਹਾਰੀ ਵੱਲੋਂ ਬੋਚ ਲਿਅਾ ਗਿਅਾ। ਸਿਮਨਜ਼ ਨੇ 13ਵੇਂ ਓਵਰ ਵਿੱਚ ਸਟੇਨ ਨੂੰ ਲਗਾਤਾਰ ਦੋ ਚੌਕੇ ਲਾ ਕੇ 41 ਓਵਰਾਂ ਵਿੱਚ ਅਾਪਣਾ ਨੀਮ ਸੈਂਕੜਾ ਪੂਰਾ ਕੀਤਾ ਤੇ ਟੀਮ ਦਾ ਸਕੋਰ ਵੀ 100 ਤੱਕ ਪਹੁੰਚਾੲਿਅਾ ਪਰ ਅਗਲੀ ਹੀ ਗੇਂਦ ੳੁਤੇ ੳੁਹ ਬੋਲਡ ਹੋ ਗਿਅਾ

Facebook Comment
Project by : XtremeStudioz