Close
Menu

ਮੁੰਬਈ ਨੂੰ ਛੱਡਕੇ ਰਾਜਸਥਾਨ ਵੱਲੋਂ ਰਣਜੀ ਖੇਡਣਗੇ ਪੋਵਾਰ

-- 10 August,2013

3472001110_rameshpowar

ਜੈਪੁਰ-10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਆਫ਼ ਸਪਿਨਰ ਰਮੇਸ਼ ਪੋਵਾਰ ਨੇ ਛੇਤੀ ਹੋਣ ਵਾਲੀ ਰਣਜੀ ਟ੍ਰਾਫੀ ਕ੍ਰਿਕਟ ਸੈਸ਼ਨ ‘ਚ ਪਿਛਲੇ ਚੈਂਪੀਅਨ ਮੁੰਬਈ ਦਾ ਸਾਥ ਛੱਡਕੇ ਰਾਜਸਥਾਨ ਵੱਲੋਂ ਖੇਡਣ ਦਾ ਫ਼ੈਸਲਾ ਲਿਆ ਹੈ। ਪੋਵਾਰ ਨੇ ਰਾਜਸਥਾਨ ਕ੍ਰਿਕਟ ਸੰਘ ਦੇ ਨਾਲ ਦੋ ਸਾਲ ਦੇ ਕਰਾਰ ‘ਤੇ ਹਸਤਾਖਰ ਕੀਤੇ ਹਨ। ਇਸ ਆਲ ਰਾਉਂਡਰ ਨੇ ਕਿਹਾ ਕਿ ਟੀਮ ਦੇ ਉਨ੍ਹਾਂ ਦੇ ਸਾਬਕਾ ਸਾਥੀ ਅਤੇ ਦੋਸਤ ਰਿਸ਼ੀਕੇਸ਼ ਕਾਨਿਤਕਰ ਨੇ ਉਨ੍ਹਾਂ ਨੂੰ ਰਾਜਸਥਾਨ ਦੀ ਟੀਮ ਦੇ ਨਾਲ ਜੋੜਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਸਾਲ 2002-03 ‘ਚ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਨੂੰ ਰਣਜੀ ਖ਼ਿਤਾਬ ਦਿਵਾਉਣ ‘ਚ ਅਹਿਮ ਭੁਮਿਕਾ ਨਿਭਾਉਣ ਵਾਲੇ ਪੋਵਾਰ ਨੇ ਕਿਹਾ ਕਿ ਮੈਂ 13-14 ਵਰ੍ਹਿਆਂ ਤੋਂ ਮੁੰਬਈ ਦੇ ਲਈ ਖੇਡ ਰਿਹਾ ਹਾਂ ਅਤੇ ਇਸ ‘ਚ ਕੁਝ ਨਵਾਂਪਨ ਨਹੀਂ ਬਚਿਆ ਹੈ। ਇਸ ਲਈ ਮੈਂ ਰਾਜਸਥਾਨ ਵੱਲੋਂ ਖੇਡਣ ਦਾ ਫ਼ੈਸਲਾ ਕੀਤਾ ਹੈ। ਰਾਜਸਥਾਨ ਵੀ ਲਗਾਤਾਰ ਦੋ ਸਾਲ ਰਣਜੀ ਚੈਂਪੀਅਨ ਰਿਹਾ ਹੈ ਅਤੇ ਇਹ ਕੋਈ ਛੋਟੀ ਉਪਲਬਧੀ ਨਹੀਂ ਹੈ।

Facebook Comment
Project by : XtremeStudioz