Close
Menu

ਮੁੰਬਈ ਨੇ ਰੱਖੀਆਂ ਸੈਮੀਫਾਈਨਲ ਲਈ ਉਮੀਦਾਂ ਕਾਇਮ

-- 28 September,2013

ਜੈਪੁਰ – ਗੇਂਦਬਾਜਾ ਦੇ ਸ਼ਾਨਦਾਰ ਪ੍ਰਦਸ਼ਨ ਤੋਂ ਬਾਅਦ ਡਵੇਨ ਸਮਿਥ ਦੇ ਤੂਫਾਨੀ ਅਰਧ ਸੈਂਕੜੇ ਦੇ ਦਮ ‘ਤੇ ਮੁੰਬਈ ਇੰਡੀਅਜ਼ ਨੇ ਚੈਂਪੀਅਨਜ਼ ਲੀਗ ਟੀ-20 ਦੇ ਗਰੁੱਪ-ਏ ਮੈਚ ਵਿਚ ਅੱਜ ਇੱਥੇ ਹਾਈਵੇਲਡ ਲਾਇਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ  ਵਿਚ ਜਗ੍ਹਾ ਬਣਾਉਣ ਦੀਆਂ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਹਨ।
ਮੁੰਬਈ ਦੀ ਟੀਮ ਨੇ ਲਾਇਨਜ਼  ਨੂੰ ਪੰਜ ਵਿਕਟਾਂ ‘ਤੇ 140 ਦੌੜਾਂ ਦੇ ਸਕੋਰ ‘ਤੇ  ਰੋਕਣ ਤੋਂ ਬਾਅਦ ਸਮਿਥ (ਅਜੇਤੂ 63) ਦੀ ਬਦੌਲਤ 9 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ‘ਤੇ 141 ਦੌੜਾਂ ਬਣ ਬਣਾ ਕੇ ਜਿੱਤ ਦਰਜ ਕੀਤੀ।
ਮੁੰਬਈ ਵਲੋਂ ਪ੍ਰਗਿਆਨ ਓਝਾ ਨੇ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਹਰਭਜਨ ਨੇ ਰਿਸ਼ੀ ਧਵਨ ਨੇ ਕਫਾਇਤੀ ਗੇਂਦਬਾਜ਼ੀ ਕਰਦੇ ਹੋਏ ਕ੍ਰਮਵਾਰ 19 ਤੇ 22 ਦੌੜਾਂ ਦੇ ਕੇ ਇਕ-ਇਕ ਵਿਕਟ ਲਈ। ਮੁੰਬਈ ਦੀ ਤਿੰਨ ਮੈਚਾਂ ਵਿਚ ਇਹ ਪਹਿਲੀ ਜਿੱਤ ਹੈ। ਉਸ ਨੇ ਪਹਿਲੇ ਮੈਚ ਵਿਚ ਰਾਜਸਥਾਨ ਰਾਇਲ਼ ਹੱਥੋਂ ਹਾਰ ਝੱਲਣੀ ਪਈ ਸੀ ਜਦਕਿ ਉਸ਼ਦਾ ਪਿਛਲਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ।  ਦੂਜੇ ਪਾਸੇ ਲਾਇਨਜ਼ ਦੀ ਤਿੰਨ ਮੈਚਾਂ ਵਿਚ ਇਹ ਲਗਾਤਾਰ ਦੂਸਰੀ ਹਾਰ ਹੈ ਜਦਕਿ ਉਸਦਾ ਵੀ ਇਕ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ ਸੀ।

Facebook Comment
Project by : XtremeStudioz