Close
Menu

ਮੁੰਬਈ ਹਮਲਾ: ਦੇਸ਼ ਧਰੋਹ ਮਾਮਲੇ ’ਚ ਨਵਾਜ਼ ਅਦਾਲਤ ਵਿੱਚ ਪੇਸ਼

-- 10 October,2018

ਲਾਹੌਰ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਸ਼ਾਹਿਦ ਖ਼ਕਾਨ ਅੱਬਾਸੀ ਅਤੇ ਉੱਘੇ ਪੱਤਰਕਾਰ ਸਾਇਰਿਲ ਅਲਮੇਡਾ ਸੋਮਵਾਰ ਨੂੰ ਲਾਹੌਰ ਹਾਈ ਕੋਰਟ ਵਿੱਚ ਪੇਸ਼ ਹੋਏ। ਅਦਾਲਤ ਵਿੱਚ 2008 ਵਿੱਚ ਮੁੰਬਈ ਅਤਿਵਾਦੀ ਹਮਲੇ ਨਾਲ ਸਬੰਧਤ ਇਕ ਕੇਸ ਦੀ ਸੁਣਵਾਈ ਹੋ ਰਹੀ ਹੈ ਜਿਸ ਵਿੱਚ ਉਨ੍ਹਾਂ ਦੇ ਖਿਲਾਫ਼ ਦੇਸ਼ ਧਰੋਹ ਦੀ ਕਾਰਵਾਈ ਚਲਾਉਣ ਦੀ ਮੰਗ ਕੀਤੀ ਗਈ ਹੈ। ‘ਐਕਸਪ੍ਰੈਸ ਟ੍ਰਿਬਿਉੂਨ’ ਦੀ ਇਕ ਖ਼ਬਰ ਮੁਤਾਬਕ ਜਸਟਿਸ ਮਜਹਰ ਅਲੀ ਨਕਵੀ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਇਸ ਦੀ ਸੁਣਵਾਈ ਕਰ ਰਹੀ ਹੈ। ਇਸ ਮਾਮਲੇ ਵਿੱਚ ‘ਡਾਨ’ ਅਖਬਾਰ ਦੇ ਸਹਾਇਕ ਸੰਪਾਦਕ ਸਾਇਰਿਲ ਅਲਮੇਡਾ ਵੀ ਇਸ ਮਾਮਲੇ ਦੇ ਪ੍ਰਤੀਵਾਦੀ ਹਨ। ਪਿਛਲੀ ਸੁਣਵਾਈ ਵਿੱਚ ਅਲਮੇਡਾ ਨੂੰ ‘ਐਗਜ਼ਿਟ ਕੰਟਰੋਲ ਲਿਸਟ’ ਵਿੱਚ ਪਾ ਦਿੱਤਾ ਗਿਆ ਸੀ ਅਤੇ ਪਿਛਲੀ ਅਦਾਲਤੀ ਕਾਰਵਾਈਆਂ ਵਿੱਚ ਸ਼ਾਮਲ ਨਾ ਹੋਣ ਲਈ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਗੈਰਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ‘ਐਗਜ਼ਿਟ ਕੰਟਰੋਲ ਲਿਸਟ’ ਪਾਕਿਸਤਾਨ ਸਰਕਾਰ ਦੀ ਸੀਮਾ ਨਿਯੰਤਰਣ ਪ੍ਰਣਾਲੀ ਹੈ ਜਿਸ ਦੇ ਜ਼ਰੀਏ ਸੂਚੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਦੇਸ਼ ਛੱਡਣ ਦੀ ਮਨਾਹੀ ਹੁੰਦੀ ਹੈ। ਖ਼ਬਰ ਵਿੱਚ ਦੱਸਿਆ ਕਿ ਸ਼ਰੀਫ਼ ਦੇ ਖਿਲਾਫ਼ ਦਰਜ ਪਟੀਸ਼ਨ ਵਿੱਚ ਉਨ੍ਹਾਂ ’ਤੇ ਮੁੰਬਈ ਅਤਿਵਾਦੀ ਹਮਲੇ ਵਿੱਚ ਦੇਸ਼ ਦੀ ਦਿਖ ਖ਼ਰਾਬ ਕਰਨ ਅਤੇ ਅੱਬਾਸੀ ’ਤੇ ਸਾਬਕਾ ਪ੍ਰਧਾਨ ਮੰਤਰੀ ਦੀ ਗੱਲ ਦਾ ਸਮਰਥਨ ਕਰਨ ਅਤੇ ਆਪਣੀ ਸਹੁੰ ਦੀ ਉਲੰਘਣਾ ਕਰਦੇ ਹੋਏ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੇ ਬਿਓਰੇ ਸਾਂਝੇ ਕਰਨ ਦੇ ਦੋਸ਼ ਲਗਾਏ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ

Facebook Comment
Project by : XtremeStudioz