Close
Menu

ਮੁੰਬਈ ਹਮਲਿਆਂ ਦੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾਵੇ: ਅਮਰੀਕਾ

-- 02 August,2015

ਵਾਸ਼ਿੰਗਟਨ— ਅਮਰੀਕਾ ਚਾਹੁੰਦਾ ਹੈ ਕਿ ਮੁੰਬਈ ਅੱਤਵਾਦੀ ਹਮਲੇ ਦੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇ। ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਕ ਟੋਨਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਿਆਂ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਪਰਾਧੀਆਂ ਨੂੰ ਨਿਆਂ ਦੀ ਹੱਦ ਵਿਚ ਲਿਆਂਦਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨਾਲ ਮੁਕਾਬਲੇ ਲਈ ਅਮਰੀਕਾ ਅਤੇ ਭਾਰਤ ਵਿਚ ਵਿਚ ਨੇੜੇ ਦੇ ਸਹਿਯੋਗੀ ਸੰਬੰਧ ਹਨ। ਉਨ੍ਹਾਂ ਨੇ ਨਵੰਬਰ 2008 ਵਿਚ ਹੋਏ ਮੁੰਬਈ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਮਲੇ ਦੇ ਪੀੜਤਾਂ ਲਈ ਉਨ੍ਹਾਂ ਦਾ ਦਿਲ ਭਰ ਆਇਆ ਸੀ। ਉਸ ਹਮਲੇ ਵਿਚ 166 ਲੋਕ ਮਾਰੇ ਗਏ ਸਨ।

Facebook Comment
Project by : XtremeStudioz