Close
Menu

ਮੁੰਬਈ ਹਮਲੇ ਦੇ ਮਾਸਟਰਮਾਈਂਡ ਲਖਵੀ ਨੂੰ ਮਿਲੀ ਇਕ ਹੋਰ ਰਾਹਤ

-- 22 April,2015

ਇਸਲਾਮਾਬਾਦ— ਪਾਕਿਸਤਾਨ ਦੀ ਇਕ ਅਦਾਲਤ ਨੇ 26/11 ਦੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਜਕੀਉਰ ਰਹਿਮਾਨ ਲਖਵੀ ਨੂੰ ਇਕ ਅਫਗਾਨੀ ਨਾਗਰਿਕ ਦੇ ਕਿਡਨੈਪਿੰਗ ਮਾਮਲੇ ਵਿਚ ਰਾਹਤ ਦੇ ਕੇ ਇਕ ਹੋਰ ਰਾਹਤ ਦੇ ਦਿੱਤੀ ਹੈ।
ਇਸਲਾਮਾਬਾਦ ਹਾਈ ਕੋਰਟ ਨੇ 26 ਨਵੰਬਰ, 2014 ਨੂੰ ਮੁੰਬਈ ਅੱਤਵਾਦੀ ਹਮਲਾ ਮਾਮਲੇ ਵਿਚ ਲਖਵੀ ਦੀ ਹਿਰਾਸਤ ਮੁਅੱਤਲ ਕਰਨ ਤੋਂ ਬਾਅਦ ਪੁਲਸ ਨੇ ਉਸ ਦੇ ਖਿਲਾਫ ਇਕ ਅਫਗਾਨ ਨਾਗਰਿਕ ਨੂੰ ਅਗਵਾ ਕਰਨ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਲਖਵੀ ਦੇ ਵਕੀਲ ਰਾਜਾ ਰਿਜ਼ਵਾਨ ਅੱਬਾਸੀ ਨੇ ਸੁਣਵਾਈ ਤੋਂ ਬਾਅਦ ਦੱਸਿਆ ਇਸਲਾਮਾਬਾਦ ਦੇ ਜ਼ਿਲਾ ਅਤੇ ਸੈਸ਼ਨ ਜਸਟਿਸ ਤਨਵੀਰ ਮੀਲ ਨੇ ਲਖਵੀ ਦੀਆਂ ਦਲੀਲਾਂ ਮੰਨ ਕੇ ਉਸ ਨੂੰ ਅਨਬਰ ਖਾਨ ਕਿਡਨੈਪਿੰਗ ਮਾਮਲੇ ਵਿਚ ਬਰੀ ਕਰ ਦਿੱਤਾ। ਪੁਲਸ ਲਖਵੀ ਦੇ ਇਸ ਮਾਮਲੇ ਵਿਚ ਸ਼ਾਮਲ ਹੋਣ ਦੇ ਪੁਖਤਾ ਸਬੂਤ ਨਹੀਂ ਦੇ ਸਕੀ।

Facebook Comment
Project by : XtremeStudioz