Close
Menu

ਮੁੰਬਈ ਹਵਾਈ ਅੱਡੇ ‘ਤੇ ਸ਼ੱਕੀ ਪੈਰਾਸ਼ੂਟ ਮਾਮਲੇ ‘ਚ ਪੀਐਮਓ ਵੱਲੋਂ ਸੁਰੱਖਿਆ ਏਜੰਸੀਆਂ ਤੋਂ ਜਵਾਬ ਤਲਬ

-- 25 May,2015

ਮੁੰਬਈ- ਮੁੰਬਈ ਹਵਾਈ ਅੱਡੇ ‘ਤੇ ਸ਼ੱਕੀ ਰੂਪ ਤੋਂ ਉੱਡਦੇ 5 ਮਨੁੱਖੀ ਰਹਿਤ ਪੈਰਾਸ਼ੂਟ ਜਾਂਚ ਏਜੰਸੀਆਂ ਲਈ ਪਹੇਲੀ ਬਣੇ ਹੋਏ ਹਨ। ਜੈੱਟ ਏਅਰਵੇਜ਼ ਦੇ ਪਾਇਲਟ ਕੈਪਟਨ ਦਿਨੇਸ਼ ਕੁਮਾਰ ਨੇ ਸ਼ਨੀਵਾਰ ਸ਼ਾਮ 5 ਵੱਜ ਕੇ 55 ਮਿੰਟ ‘ਤੇ ਪਹਿਲੀ ਵਾਰ ਇਨ੍ਹਾਂ ਪੈਰਾਸ਼ੂਟਾਂ ਨੂੰ ਮੁੰਬਈ ਹਵਾਈ ਅੱਡੇ ‘ਤੇ ਉੱਡਦੇ ਹੋਏ ਵੇਖਿਆ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਸ਼ਨੀਵਾਰ ਦੀ ਇਸ ਘਟਨਾ ਨੂੰ ਹਵਾਈ ਅੱਡੇ ਦੀ ਸੁਰੱਖਿਆ ‘ਚ ਵੱਡੀ ਚੂਕ ਦੱਸਿਆ ਤੇ ਇੰਡੀਅਨ ਏਅਰਫੋਰਸ, ਨੇਵੀ, ਇੰਟੈਲੀਜੈਂਸ ਬਿਉਰੋ, ਸੀਐਸਐਫ ਤੇ ਮੁੰਬਈ ਪੁਲਿਸ ਤੋਂ ਜਵਾਬ ਤਲਬ ਕੀਤਾ ਹੈ।

Facebook Comment
Project by : XtremeStudioz