Close
Menu

ਮੁੱਕੇਬਾਜ਼ਾਂ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤਾ, 20 ਸਤੰਬਰ ਤੱਕ ਹੋਵੇਗਾ ਫੈਸਲਾ

-- 16 September,2013

ਨਵੀਂ ਦਿੱਲੀ-16 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਰੈਂਕਿੰਗ ਦੇ ਟ੍ਰਾਇਲਸ ‘ਚ ਕਥਿਤ ਤੌਰ ‘ਤੇ ਹੇਰਾਫੇਰੀ ਦਾ ਦੋਸ਼ ਲਗਾਉਣ ਵਾਲੇ ਤਿੰਨ ਭਾਰਤੀ ਮੁੱਕੇਬਾਜ਼ਾਂ ਨੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦਾ ਜਵਾਬ ਸੌਂਪ ਦਿੱਤਾ ਹੈ ਅਤੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ 20 ਸਤੰਬਰ ਤੱਕ ਕੀਤਾ ਜਾਵੇਗਾ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਆਈ. ਬੀ. ਐੱਫ.) ਦੇ ਪ੍ਰਧਾਨ ਅਭਿਸ਼ੇਕ ਮਟੋਰੀਆ ਨੇ ਕਿਹਾ ਕਿ ਅਰਜੁਨ ਪੁਰਸਕਾਰ ਪ੍ਰਾਪਤ ਕਰ ਚੁੱਕੇ ਦਿਨੇਸ਼ ਕੁਮਾਰ (91 ਕਿਲੋਗ੍ਰਾਮ), ਰਾਸ਼ਟਰੀ ਚੈਂਪੀਅਨ ਦਿਲਬਾਗ ਸਿੰਘ (69 ਕਿਲੋਗ੍ਰਾਮ) ਅਤੇ ਪ੍ਰਵੀਨ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਤਿੰਨਾਂ ਨੇ ਨੋਟਿਸ ਜਾ ਜਵਾਬ ਦੇ ਦਿੱਤਾ ਹੈ। ਮਟੋਰੀਆ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਜਵਾਬ ਮਿਲ ਰਹੇ ਹਨ। ਹੁਣ ਭਾਰਤੀ ਮੁੱਕੇਬਾਜ਼ੀ ਸੰਘ ਅਨੁਸ਼ਾਨਾਤਮਕ ਕਮੇਟੀ ਦੀ ਬੈਠਕ ਕਰੇਗਾ ਅਤੇ 20 ਸਤੰਬਰ ਤੱਕ ਉਨ੍ਹਾਂ ਦਾ ਫੈਸਲਾ ਕਰੇਗਾ। ਮੁੱਕੇਬਾਜ਼ਾਂ ਨੇ 26 ਤੋਂ 28 ਅਗਸਤ ਤੱਕ ਹੋਏ ਟ੍ਰਾਇਲਸ ਦੇ ਦੌਰਾਨ ਕੋਚਾਂ ਅਤੇ ਚੋਣ ਕਮੇਟੀ ‘ਤੇ ਕਥਿਤ ਤੌਰ ‘ਤੇ ਹੇਰਾਫੇਰੀ ਦਾ ਦੋਸ਼ ਲਗਾਇਆ ਸੀ। ਮਟੋਰੀਆ ਨੇ ਕਿਹਾ ਕਿ ਦੋਸ਼ ਕਾਫੀ ਗੰਭੀਰ ਹਨ ਅਤੇ ਮੈਨੂੰ ਉਮੀਦ ਹੈ ਕਿ ਉਨ੍ਹਾਂ ਨੇ ਸੰਤੋਖਜਨਕ ਜਵਾਬ ਦਿੱਤਾ ਹੋਵੇਗਾ, ਨਹੀਂ ਤਾਂ, ਉਨ੍ਹਾਂ ਦੇ ਖਿਲਾਫ ਅਨੁਸ਼ਾਨਾਤਮਕ ਕਾਰਵਾਈ ਕੀਤੀ ਜਾਵੇਗੀ।

Facebook Comment
Project by : XtremeStudioz