Close
Menu

ਮੁੱਖ ਜੱਜਾਂ ਦੀ ਕਾਨਫਰੰਸ ਦੇ ਸਮੇਂ ਬਾਰੇ ਵਿਵਾਦ ਵਧਿਅਾ

-- 05 April,2015

ਨਵੀਂ ਦਿੱਲੀ, ਸੁਪਰੀਮ ਕੋਰਟ ਤੇ ਹਾੲੀ ਕੋਰਟਾਂ ਦੇ ਮੁੱਖ ਜੱਜਾਂ ਦੀ ਕਾਨਫਰੰਸ ਗੁੱਡ ਫਰਾੲੀਡੇ ਤੋਂ ੲੀਸਟਰ ਸੰਡੇ ਦਰਮਿਅਾਨ ਕਰਵਾੳੁਣ ਬਾਰੇ ਪੈਦਾ ਹੋੲਿਅਾ ਵਿਵਾਦ ੳੁਦੋਂ ਹੋਰ ਵਧ ਗਿਅਾ, ਜਦੋਂ ਸੁਪਰੀਮ ਕੋਰਟ ਦੇ ਜੱਜ ਕੁਰੀਅਨ ਜੋਜ਼ੇਫ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਰਾਤਰੀ ਭੋਜ ਦਾ ਸੱਦਾ ਠੁਕਰਾ ਦਿੱਤਾ। ੲਿਸ ਦੌਰਾਨ ਕਾਨਫਰੰਸ ਦੇ ਸਮੇਂ ਬਾਰੇ ਸੁਪਰੀਮ ਕੋਰਟ ਦੇ ਜੱਜ ਵਿਕਰਮਜੀਤ ਸੇਨ ਨੇ ਵੀ ੲਿਤਰਾਜ਼ ਜਤਾੲੇ ਹਨ।
ਰਾਤਰੀ ਭੋਜ ਵਿੱਚ ਸ਼ਾਮਲ ਹੋਣ ਤੋਂ ਅਸਮਰੱਥਾ ਜਤਾੳੁਂਦਿਅਾਂ ਜਸਟਿਸ ਜੋਜ਼ਫ਼ ਨੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਕਿ ੳੁਹ ੲੀਸਾੲੀ ਭਾੲੀਚਾਰੇ ਦੀਅਾਂ ਭਾਵਨਾਵਾਂ ਨੂੰ ਸਮਝਣ ਅਤੇ ੳੁਨ੍ਹਾਂ ਦੇ ਪਵਿੱਤਰ ਦਿਨਾਂ ਦੌਰਾਨ ਕੋੲੀ ਪ੍ਰੋਗਰਾਮ ਨਾ ਰੱਖਣ ਦੇ ਨਾਲ ਨਾਲ ੲਿਸ ਘੱਟ ਗਿਣਤੀ ਭਾੲੀਚਾਰੇ ਨਾਲ ਪੱਖਪਾਤ ਨਾ ਕਰਨ। ਪ੍ਰਧਾਨ ਮੰਤਰੀ ਨੂੰ ਪਹਿਲੀ ਅਪਰੈਲ ਨੂੰ ਲਿਖੀ ਚਿੱਠੀ ਵਿੱਚ ਜਸਟਿਸ ਜੋਜ਼ਫ਼ ਨੇ ਕਿਹਾ ਕਿ ੳੁਹ ਜਾਣਦੇ ਹਨ ਕਿ ਪ੍ਰੋਗਰਾਮ ਦੀ ਰੂਪ ਰੇਖਾ ਬਦਲਣ ਬਾਰੇ ਹੁਣ ਬਹੁਤ ਦੇਰ ਹੋ ਗੲੀ ਹੈ ਪਰ ਭਾਰਤ ਦੇ ਧਰਮ ਨਿਰਪੱਖ ਖਾਕੇ ਦੇ ਸਰਬਰਾਹ ਹੋਣ ਦੇ ਨਾਤੇ ੳੁਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਕੋੲੀ ਵੀ ਪ੍ਰੋਗਰਾਮ ਤੈਅ ਕਰਦੇ ਸਮੇਂ ਸਾਰੇ ਧਰਮਾਂ ਦੇ ਪਵਿੱਤਰ ਦਿਨਾਂ ਦਾ ਸਤਿਕਾਰ ਕੀਤਾ ਜਾਵੇ ਅਤੇ ੳੁਨ੍ਹਾਂ ਨੂੰ ਬਰਾਬਰ ਅਹਿਮੀਅਤ ਦਿੱਤੀ ਜਾਵੇ। ੲਿਸ ਲੲੀ ੲਿਨ੍ਹਾਂ ਦਿਨਾਂ ਦੀ ਕੌਮੀ ਛੁੱਟੀ ਅੈਲਾਨੀ ਜਾਵੇ। ਜਸਟਿਸ ਜੋਜ਼ਫ਼ ਨੇ ਕਿਹਾ ਕਿ ਗੁੱਡ ਫਰਾੲੀਡੇ ਤੇ ੲੀਸਟਰ ਲੲੀ ਕੇਰਲਾ ਵਿੱਚ ਪਰਿਵਾਰਕ ਮੈਂਬਰਾਂ ਕੋਲ ਜਾਣ ਕਾਰਨ ੳੁਹ ਰਾਤਰੀ ਭੋਜ ਵਿੱਚ ਸ਼ਾਮਲ ਨਹੀਂ ਹੋ ਸਕਦੇ। ਸੁਪਰੀਮ ਕੋਰਟ ਦੇ ਜਸਟਿਸ ਸੇਨ ਨੇ ਵੀ ਭਾਰਤ ਦੇ ਚੀਫ ਜਸਟਿਸ ਨੂੰ ਕਾਨਫਰੰਸ ਦੀਅਾਂ ਤਰੀਕਾਂ ਬਦਲਣ ਲੲੀ ਮਨਾੳੁਣ ਦੀ ਕੋਸ਼ਿਸ਼ ਕੀਤੀ ਸੀ। ੲਿਹ ਚਿੱਠੀ ਜਸਟਿਸ ਜੋਜ਼ਫ਼ ਨੇ ਕਾਨਫਰੰਸ ਦੇ ਡੈਲੀਗੇਟਾਂ ਲੲੀ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾ ਰਹੇ ਰਾਤਰੀ ਭੋਜ ਦੇ ਸੱਦੇ ਦੇ ਜਵਾਬ ਵਿੱਚ ਲਿਖੀ। ੲਿਸ ਕਾਨਫਰੰਸ ਦੇ ਪਹਿਲੇ ਦੋ ਦਿਨਾਂ ਦੌਰਾਨ ਭਾਰਤ ਦੇ ਚੀਫ ਜਸਟਿਸ ਅੈਚ.ਅੈਲ. ਦੱਤੂ, ਸੁਪਰੀਮ ਕੋਰਟ ਦੇ ਹੋਰ ਜੱਜ ਤੇ ਹਾੲੀ ਕੋਰਟਾਂ ਦੇ ਮੁੱਖ ਜੱਜ ਹਾਜ਼ਰ ਹੋੲੇ, ਜਦੋਂ ਕਿ ਭਲਕੇ ਅਾਖਰੀ ਦਿਨ ਪ੍ਰਧਾਨ ਮੰਤਰੀ ਦੇ ਨਾਲ ਕੇਂਦਰੀ ਕਾਨੂੰਨ ਮੰਤਰੀ ਡੀ.ਵੀ. ਸਦਾਨੰਦ ਗੌਡ਼ਾ ਤੇ ਮੁੱਖ ਮੰਤਰੀਅਾਂ ਤੇ ਰਾਜਾਂ ਦੇ ਕਾਨੂੰਨ ਮੰਤਰੀ ਸ਼ਾਮਲ ਹੋਣਗੇ।

Facebook Comment
Project by : XtremeStudioz