Close
Menu

ਮੁੱਖ ਮੰਤਰੀ ਦੀ ਹਾਜ਼ਰੀ ਵਿਚ ਸੇਵਾ ਸਿੰਘ ਸੇਖਵਾਂ ਨੇ ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

-- 23 April,2015

* ਸਿੱਖਿਆ ਮੰਤਰੀ ਵਜੋਂ ਸੇਖਵਾਂ ਦਾ ਤਜੁਰਬਾ ਤਕਨੀਕੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ‘ਚ ਆਵੇਗਾ ਕੰਮ: ਮੁੱਖ ਮੰਤਰੀ

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਸੇਵਾ ਸਿੰਘ ਸੇਖਵਾਂ ਨੇ ਅੱਜ ਇਥੇ ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ।
ਇਸ ਮੌਕੇ ਬੋਰਡ ਦੇ ਦਫਤਰ ਪੁਜੇ ਸ. ਸੇਖਵਾਂ ਦੇ ਸਮਰਥਕਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸ. ਸੇਖਵਾਂ ਨੂੰ ਇਕ ਵਰਕਰ ਤੋਂ ਲੈ ਕੇ ਇਕ ਸਮਰਪਿਤ ਆਗੂ ਤੱਕ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਅÎੱਣਥਕ ਸੇਵਾਵਾਂ ਨਿਭਾਉਣ ਕਾਰਣ ਇਹ ਮਾਣ ਹਾਸਲ ਹੋਇਆ ਹੈ। ਸ. ਸੇਖਵਾਂ ਨੂੰ ਇਸ ਮੌਕੇ ਵਧਾਈ ਦਿੰਦੇ ਹੋਏ ਸ. ਬਾਦਲ ਨੇ ਉਮੀਦ ਜਾਹਿਰ ਕੀਤੀ ਕਿ ਸਿੱਖਿਆ ਮੰਤਰੀ ਵਜੋਂ ਸ. ਸੇਖਵਾਂ ਦਾ ਭਰਪੂਰ ਤਜ਼ਰਬਾ ਜਿੱਥੇ ਇਕ ਪਾਸੇ ਪੰਜਾਬ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੀ ਕਾਰਜ਼ ਪ੍ਰਣਾਲੀ ਹੋਰ ਸੁਧਾਰਨ ਪ੍ਰਤੀ ਸਹਾਈ ਸਿੱਧ ਹੋਵੇਗਾ ਉੱਥੇ ਹੀ ਦੂਜੇ ਪਾਸੇ ਸੂਬੇ ਵਿਚ ਤਕਨੀਕੀ ਸਿੱਖਿਆ ਦਾ ਮਿਆਰ ਵੀ ਉੱਚਾ ਕਰਨ ਦੇ ਕੰਮ ਆਵੇਗਾ।
ਇਸ ਮੌਕੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਹਮੇਸ਼ਾਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਸੂਬੇ ਦੇ ਨੌਜਵਾਨਾਂ, ਜੋ ਕਿ ਸੂਬੇ ਵਿਚਲੀਆਂ ਵੱਖੋ-ਵੱਖ ਤਕਨੀਕੀ ਸੰਸਥਾਵਾਂ ਵਿਚ ਸਿੱਖਿਆ ਹਾਸਲ ਕਰ ਰਹੇ ਹਨ, ਨੂੰ ਅਜੋਕੇ ਆਧੁਨਿਕ ਯੁਗ ‘ਚ ਉਦਯੋਗ ਜਗਤ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਹੁਨਰਮੰਦ ਬਣਾਇਆ ਜਾ ਸਕੇ।
ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਸ. ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਇਹ ਹੋਵੇਗੀ ਕਿ ਸੂਬੇ ਦੀ ਨੌਜਵਾਨ ਪਨੀਰੀ ਨੂੰ ਤਕਨੀਕੀ ਜਾਣਕਾਰੀ ਨਾਲ ਲੈਸ ਕਰਕੇ ਹੁਨਰਮੰਦ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਝਾ ਖੇਤਰ ਖਾਸਕਰ ਕਾਦੀਆਂ ਖੇਤਰ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਸਾਬਕਾ ਮੰਤਰੀ ਪੰਜਾਬ ਨੁਸਰਤ ਅਲੀ ਖਾਨ, ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਮੀਤ ਪ੍ਰਧਾਨ ਨਗਰ ਕੌਂਸਲ ਕਾਦੀਆਂ ਸੁਖਪ੍ਰੀਤ ਸਿੰਘ ਸੈਣੀ, ਕੌਂਸਲਰ ਸਾਹਿਬਜੀਤ ਸਿੰਘ, ਕੌਂਸਲਰ ਅਸ਼ੋਕ ਕੁਮਾਰ, ਕੌਂਸਲਰ ਵਿਜੈ ਕੁਮਾਰ, ਕੌਂਸਲਰ ਰਾਜੇਸ਼ ਕੁਮਾਰ, ਕੌਂਸਲਰ ਅਬਦੁਲ ਵਾਸੇ, ਕੌਂਸਲਰ ਸੁੱਚਾ ਸਿੰਘ, ਲੇਬਰਫੈਡ ਪੰਜਾਬ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਨਸੀਮ ਖਾਨ ਅਹਿਮਦੀਆ ਜਮਾਤ ਅਤੇ ਰਜਿਸਟਰਾਰ ਕ੍ਰਿਸ਼ਚਨ ਮੈਰੀਜਿਜ ਡਾ. ਰਾਕੇਸ਼ ਵਿਲੀਅਮ ਵੀ ਹਾਜ਼ਰ ਸਨ।

Facebook Comment
Project by : XtremeStudioz