Close
Menu

ਮੁੱਖ ਮੰਤਰੀ ਦੇ ਅਹੁਦੇ ਲਈ ਦਿੱਲੀ ਭਾਜਪਾ ਦਾ ਉਮੀਦਵਾਰ ਅਜੇ ਤੈਅ ਨਹੀਂ- ਗਡਕਰੀ

-- 16 October,2013

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਲਈ ਹਰਸ਼ ਵਰਧਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਦਰਮਿਆਨ ਭਾਜਪਾ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਅਹੁਦੇ ਲਈ ਅਜੇ ਕਿਸੇ ਦੀ ਵੀ ਚੋਣ ਨਹੀਂ ਕੀਤੀ ਗਈ ਹੈ ਅਤੇ ਇਸ ਮਾਮਲੇ ‘ਤੇ ਕੋਈ ਵੀ ਫੈਸਲਾ ਪਾਰਟੀ ਦੇ ਸੰਸਦੀ ਬੋਰਡ ਵੱਲੋਂ ਲਿਆ ਜਾਵੇਗਾ। ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਚੋਣਾਂ ਪਾਰਟੀ ਦੇ ਮੁਖੀ ਨਿਤਿਨ ਗਡਕਰੀ ਨੇ ਕਿਹਾ,”ਦਿੱਲੀ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਰੂਪ ‘ਚ ਉਤਾਰਨ ਲਈ ਭਾਜਪਾ ਨੇ ਕਿਸੇ ਵੀ ਨੇਤਾ ਦੀ ਚੋਣ ਅਜੇ ਨਹੀਂ ਕੀਤੀ ਹੈ। ਇਸ ਸੰਦਰਭ ‘ਚ ਸੰਸਦੀ ਬੋਰਡ ਵੱਲੋਂ ਹੀ ਅੰਤਿਮ ਫੈਸਲਾ ਲਿਆ ਜਾਵੇਗਾ।”
ਗਡਕਰੀ ਦਾ ਇਹ ਬਿਆਨ ਇਨ੍ਹਾਂ ਕਿਆਸਾਂ ਤੋਂ ਬਾਅਦ ਆਇਆ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਪਾਰਟੀ ਦੀ ਕੇਂਦਰੀ ਅਗਵਾਈ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਲਈ ਆਪਣੇ ਪਸੰਦ ਸਿਰਫ ਸਾਬਕਾ ਮੰਤਰੀ ਵਰਧਨ ਤੱਕ ਹੀ ਸੀਮਿਤ ਰੱਖੀ ਹੈ। ਵਰਧਨ ਦੀ ਅਕਸ ਕਾਫੀ ਸਾਫ ਸੁਥਰੀ ਹੈ ਅਤੇ ਦਿੱਲੀ ਪਾਰਟੀ ਦੇ ਸਮਰਥਕਾਂ ਦਰਮਿਆਨ ਉਨ੍ਹਾਂ ਦੀ ਮਨਜ਼ੂਰੀ ਕਾਫੀ ਆਮ ਹੈ। ਪਾਰਟੀ ਦੇ ਸੂਤਰਾਂ ਨੇ ਕਿਹਾ ਕਿ ਦਿੱਲੀ ਦੇ ਕਈ ਸੀਨੀਅਰ ਨੇਤਾਵਾਂ ਨੇ ਕੇਂਦਰੀ ਅਗਵਾਈ ਦੇ ਸਾਹਮਣੇ ਸ਼ਹਿਰ ‘ਚ ਭਾਜਪਾ ਦੇ ਪ੍ਰਮੁੱਖ ਵਿਜੇ ਗੋਇਲ ਦੇ ਕੰਮ ਕਰਨ ਦੇ ਤਰੀਕੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

Facebook Comment
Project by : XtremeStudioz