Close
Menu

ਮੁੱਖ ਮੰਤਰੀ ਦੇ ਗਿੱਦੜਬਾਹਾ ਹਲਕੇ ਦੇ ਤਿੰਨ ਦਿਨਾਂ ਸੰਗਤ ਦਰਸ਼ਨ ਸਮਾਗਮ ਮੰਗਲਵਾਰ ਤੋਂ

-- 05 August,2013

cm-3003

ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ 6 ਅਗਸਤ 2013 ਦਿਨ ਮੰਗਲਵਾਰ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿਚ ਆਪਣੇ ਤਿੰਨ ਦਿਨਾਂ ਸੰਗਤ ਦਰਸ਼ਨ ਸਮਾਗਮਾਂ ਦੀ ਸ਼ੁਰੁਆਤ ਕਰਣਗੇ। ਉਹ 6 ਅਗਸਤ ਨੂੰ ਸਵੇਰੇ 8 ਵਜੇ ਖਿੜਕੀਆਂ ਵਾਲਾ, 9 ਵਜੇ ਆਸਾ ਬੁੱਟਰ, 10 ਵਜੇ ਹਰੀ ਕੇ ਕਲਾਂ, 11 ਵਜੇ ਸਮਾਘ, 12 ਵਜੇ ਸ਼ੁਰੇ ਵਾਲਾ, 1 ਵਜੇ ਕਾਉਣੀ, ਸ਼ਾਮ 4 ਵਜੇ ਗੂੜੀ ਸੰਘਰ, 5 ਵਜੇ ਬਾੜਾ ਕਿਸ਼ਨ ਪੁਰਾ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਣਗੇ। ਇਸੇ ਤਰਾਂ 7 ਅਗਸਤ ਨੂੰ ਮੁੱਖ ਮੰਤਰੀ ਸ: ਬਾਦਲ ਸਵੇਰੇ 8 ਵਜੇ ਪਿੰਡ ਪਿਓਰੀ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕਰਣਗੇ। ਇਸ ਤੋਂ ਬਾਅਦ 9 ਵਜੇ ਦੌਲਾ, 10 ਵਜੇ ਭਾਰੂ, 11 ਵਜੇ ਬੁੱਟਰ ਬਖੂਆ, 12 ਵਜੇ ਕੋਟਭਾਈ, 3 ਵਜੇ ਰੁਖਾਲਾ, 4 ਵਜੇ ਮਧੀਰ, 5 ਵਜੇ ਹੁਸਨਰ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਣਗੇ। ਸੰਗਤ ਦਰਸ਼ਨ ਸਮਾਗਮ ਦੇ ਆਖਰੀ ਦਿਨ 8 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਸਵੇਰੇ 8 ਵਜੇ ਪਿੰਡ ਚੋਟੀਆਂ, 9 ਵਜੇ ਪਿੰਡ ਸਾਹਿਬ ਚੰਦ, 10 ਵਜੇ ਛੱਤੇਆਣਾ, 11 ਵਜੇ ਭਲਾਈਆਣਾ, 12 ਵਜੇ ਕੋਟਲੀ ਅਬਲੂ, 3 ਵਜੇ ਮੱਲਣ, 4 ਵਜੇ ਬੁੱਟਰ ਸ਼ਰੀਹ ਅਤੇ 5 ਵਜੇ ਪਿੰਡ ਸੁਖਨਾ ਅਬਲੂ ਵਿਚ ਪੰਚਾਇਤਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦੇਣਗੇ।

Facebook Comment
Project by : XtremeStudioz