Close
Menu

ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਨਰਮਾ ਉਤਪਾਦਕਾਂ ਨੂੰ ਰਾਹਤ ਦੇਣ ਵਾਸਤੇ 643 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ

-- 02 October,2015

ਚੰਡੀਗੜ੍ਹ, 2 ਅਕਤੂਬਰ: ਪੰਜਾਬ ਵਿੱਚ ਚਿੱਟੀ ਮੱਖੀ ਤੇ ਹੋਰ ਕੀੜਿਆਂ-ਮਕੌੜਿਆਂ ਕਾਰਨ ਨਰਮੇ ਦੀ ਫਸਲ ਨੂੰ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਨਰਮਾ ਉਤਪਾਦਕਾਂ ਨੂੰ ਰਾਹਤ ਦੇਣ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਸੂਬੇ ਦੇ 9 ਜ਼ਿਲ੍ਹਿਆਂ ਲਈ ਤਕਰੀਬਨ 643.58 ਕਰੋੜ ਤੋਂ ਵੱਧ ਦੀ ਰਾਹਤ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਚਿੱਟੀ ਮੱਖੀ ਨਾਲ 8,30,855 ਏਕੜ ਫਸਲ ਪ੍ਰਭਵਿਤ ਹੋਈ ਹੈ ਅਤੇ ਕਿਸਾਨਾਂ ਨੂੰ ਰਾਹਤ ਮੁਹੱਈਆ ਕਰਵਾਉਣ ਵਾਸਤੇ ਕੁੱਲ 643.58 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕੀਤੀ ਗਈ ਹੈ। ਬੁਲਾਰੇ ਅਨੁਸਾਰ ਇਸ ਵਿੱਚ 195.17 ਕਰੋੜ ਰੁਪਏ ਸੂਬਾ ਬਜਟ ਰਾਹਤ ਅਤੇ 448.40 ਕਰੋੜ ਰੁਪਏ ਸੂਬਾਈ ਆਫਤ ਰਾਹਤ ਫੰਡ (ਐਸ.ਡੀ.ਆਰ.ਐਫ) ਦੀ ਰਾਹਤ ਸ਼ਾਮਲ ਹੈ।
ਨਰਮੇ ਦੇ ਹੋਏ ਨੁਕਸਾਨ ਬਾਰੇ ਜ਼ਿਲ੍ਹਾ ਵਾਰ ਅੰਕੜੇ ਜਾਰੀ ਕਰਦੇ ਹੋਏ ਬੁਲਾਰੇ ਨੇ ਦੱਸਿਆ ਕਿ ਬਠਿੰਡਾ ਦੇ 2,77,454 ਏਕੜ ਰਕਬੇ ਵਾਸਤੇ 221.96 ਕਰੋੜ ਰੁਪਏ, ਫਾਜ਼ਿਲਕਾ ਦੇ 2,31,738 ਏਕੜ ਰਕਬੇ ਲਈ 172.82 ਕਰੋੜ ਰੁਪਏ, ਫਰੀਦਕੋਟ ਦੇ 14620 ਏਕੜ ਰਕਬੇ ਲਈ 11.69 ਕਰੋੜ ਰੁਪਏ, ਬਰਨਾਲਾ ਜ਼ਿਲ੍ਹੇ ਵਿੱਚ 13245 ਏਕੜ ਰਕਬੇ ਵਾਸਤੇ 10.59 ਕਰੋੜ ਰੁਪਏ ਰਾਹਤ ਜਾਰੀ ਕੀਤੀ ਗਈ ਹੈ।
ਇਸੇ ਤਰ੍ਹਾਂ ਹੀ ਮਾਨਸਾ ਦੇ 1,52,988 ਏਕੜ ਰਕਬੇ ਲਈ 116.97 ਕਰੋੜ ਰੁਪਏ, ਮੋਗਾ ਦੇ 1218 ਏਕੜ ਲਈ 57 ਲੱਖ ਰੁਪਏ, ਸੰਗਰੂਰ ਦੇ 20,337 ਏਕੜ ਰਕਬੇ ਲਈ 13.66 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 1,19,030 ਏਕੜ ਰਕਬੇ ਲਈ 95.18 ਕਰੋੜ ਰੁਪਏ ਅਤੇ ਲੁਧਿਆਣਾ ਦੇ 225 ਏਕੜ ਰਕਬੇ ਲਈ ਤਕਰੀਬਨ 9 ਲੱਖ ਦੀ ਰਾਹਤ ਜਾਰੀ ਕੀਤੀ ਗਈ ਹੈ।

Facebook Comment
Project by : XtremeStudioz