Close
Menu

ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਵੱਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

-- 02 September,2013

DSC00500

ਸ੍ਰੀ ਮੁਕਤਸਰ ਸਾਹਿਬ  , 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹੜ੍ਹਾਂ ਪ੍ਰਭਾਵਿਤ ਪਿੰਡਾਂ ਵਿੱਚ ਚੱਲ ਰਹੇ ਰਾਹਤ ਅਤੇ ਬਚਾਓ ਕਾਰਜਾਂ ਦਾ ਜਾਇਜਾ ਲੈਣ ਲਈ ਸ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ ਨੇ ਹੜ੍ਹ ਪ੍ਰਭਾਵਿਤ  ਪਿੰਡ ਰਹੂੜਿਆਂਵਾਲੀ, ਮਹਾਂਬੱਧਰ, ਬਾਮ, ਮਿੱਡਾ, ਕਰਮਪੱਟੀ ਅਤੇ ਰਾਣੀਵਾਲਾ ਅਤੇ ਪਿੰਡ ਮਲੋਟ ਦਾ ਦੌਰਾ ਕਰਕੇ  ਸਥਿਤੀ ਦਾ ਜਾਇਜਾ ਲਿਆ । ਇਸ ਮੌਕੇ ਤੇ ਉਹਨਾਂ ਨਾਲ ਸੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ,  ਸ੍ਰੀ ਵਿਨੋਦ ਚੌਧਰੀ ਮੁੱਖ ਇੰਜੀਨੀਅਰ ਡਰੇਨੇਜ ਵਿਭਾਗ , ਸ੍ਰੀ ਵੀ.ਪੀ. ਸਿੰਘ  ਬਾਜਵਾ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ, ਸ੍ਰੀ ਕੇ.ਐਸ. ਰਾਜ ਆਈ.ਏ.ਐਸ. ਅੰਡਰ ਟਰੇਨਿੰਗ ਵੀ ਹਾਜ਼ਰ ਸਨ।

ਸ੍ਰੀ ਚੀਮਾ ਨੇ ਰਾਹਤ ਕਾਰਜਾ ਦਾ ਜਾਇਜਾ ਲੈਂਦੇ ਹੋਏ ਕਿਹਾ ਕਿ   ਹੜ੍ਹ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮਗਰੀ ਦੀ  ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ  ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੂੰ ਵੀ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪੀੜ੍ਹਤਾਂ ਲਈ ਭੇਜੀ ਜਾ ਰਹੀ ਰਾਹਤ ਸਮਗਰੀ ਨੂੰ ਪੂਰੀ ਇਮਾਨਦਾਰੀ ਅਤੇ ਸਰਕਾਰੀ ਨਿਯਮਾਂ ਅਨੁਸਾਰ ਵੰਡ ਕਰਨ ਅਤੇ ਕਿਸੇ ਵੀ  ਹੜ੍ਹ ਪੀੜ੍ਹਤਾਂ ਨੂੰ ਕੋਈ ਮੁਸ਼ਕਲ ਜਾਂ ਪ੍ਰਸਾਨੀ ਪੇਸ਼ ਨਾ ਆਉਣ ਦੇਣ ।  ਉਹਨਾਂ ਤਾੜਣਾਂ ਕੀਤੀ ਕਿ ਅਗਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਮਦ ਭਾਵਨਾਂ ਨਾਲ ਹੜ੍ਹ ਪੀੜਤਾਂ ਨੂੰ ਤੰਗ ਪ੍ਰੇਸਾਨ ਕਰਦਾ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ।

ਸ੍ਰੀ ਚੀਮਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤਾ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਬਰਸਾਤੀ ਪਾਣੀ ਨੂੰ ਕੱਢਣ ਲਈ ਡਰੇਨਜ਼ ਵਿਭਾਗ ਨੂੰ ਸਖਤ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਬਰਸਾਤੀ ਪਾਣੀ ਨੂੰ ਕੱਢਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ, ਤਾਂ ਜੋ ਕਿਸਾਨ ਆਉਣ ਵਾਲੇ ਕਣਕ ਸੀਜਨ ਦੌਰਾਨ ਕਣਕ ਦੀ ਫਸਲ ਦੀ ਬਿਜਾਈ ਕਰ ਸਕਣ।

ਸ: ਚੀਮਾ ਨੇ ਅੱਗੇ  ਦੱਸਿਆ ਕਿ ਜਿਆਦਾਤਰ ਪਿੰਡਾਂ ਵਿਚੋਂ ਅਬਾਦੀ ਖੇਤਰਾਂ ਵਿਚੋਂ ਪਾਣੀ ਨਿਕਲ ਚੁੱਕਾ ਹੈ ਅਤੇ ਹੁਣ ਖੇਤਾਂ ਆਦਿ ਦਾ ਪਾਣੀ ਹੈ ਜਿਸ ਦੀ ਨਿਕਾਸੀ ਤੇਜੀ ਨਾਲ ਸੇਮ ਨਾਲਿਆਂ ਰਾਹੀਂ ਕੀਤੀ ਜਾ ਰਹੀ ਹੈ।

ਸ੍ਰੀ ਚੀਮਾ ਨੇਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ  ਦੱਸਿਆਂ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ  ਅਤੇ ਹੁਣ ਤੱਕ ਜ਼ਿਲ੍ਹੇ ਵਿਚ 7872 ਪਰਿਵਾਰਾਂ ਨੂੰ 788 ਕੁਇੰਟਲ ਆਟਾ, 79 ਕੁਇੰਟਲ ਦਾਲ, 59 ਕੁਇੰਟਲ ਖੰਡ, 12 ਕੁਇੰਟਲ ਚਾਹ ਪੱਤੀ, 7.9 ਕੁਇੰਟਲ ਹਲਦੀ, 7.9 ਕੁਇੰਟਲ ਮਿਰਚ, 7872 ਪੈਕਟ ਨਮਕ ਅਤੇ 7872 ਪੈਕੇਟ ਮਾਚਿਸ ਆਦਿ ਰਾਸ਼ਨ ਮੁਫ਼ਤ ਵੰਡਿਆਂ ਜਾ ਚੁੱਕਾ ਹੈ। ਇਸੇ ਤਰਾਂ ਸਿਹਤ ਵਿਭਾਗ ਦੀਆਂ 173 ਟੀਮਾਂ ਨੇ 193 ਪਿੰਡਾਂ ਵਿਚ ਸਿਹਤ ਸਹੁਲਤਾਂ ਉਪਲਬੱਧ ਕਰਵਾਈਆਂ ਹਨ ਅਤੇ 38020 ਮਰੀਜਾਂ ਦੀ ਜਾਂਚ ਕੀਤੀ ਹੈ। ਪਸ਼ੂ ਪਾਲਣ ਵਿਭਾਗ ਨੇ 68 ਪਿੰਡਾਂ ਵਿਚ ਲਗਭਗ 75 ਹਜਾਰ ਪਸ਼ੂਆਂ ਲਈ 8855 ਬੈਗ ਪਸ਼ੂ ਖੁਰਾਕ ਵੰਡਨ ਦੇ ਨਾਲ ਨਾਲ 29303 ਪਸ਼ੂਆਂ ਦਾ ਇਲਾਜ ਕੀਤਾ ਹੈ।

ਬਾਕਸ ( ਸੋਮਵਾਰ ਨੂੰ ਇੰਨ੍ਹਾਂ 20 ਪਿੰਡਾਂ ਵਿਚ ਜਾਣਗੇ ਮਾਹਿਰ ਡਾਕਟਰ )

ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੇ ਹੁਕਮਾਂ ਅਨੁਸਾਰ ਸੋਮਵਾਰ 2 ਸੰਤਬਰ 2013 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਨ੍ਹਾਂ 20 ਪਿੰਡਾਂ ਵਿਚ ਮਾਹਿਰ ਡਾਕਟਰ ਜਾਣਗੇ ਉਨ੍ਹਾਂ ਵਿਚ  ਬਦੀਆਂ, ਕਰਾਈਵਾਲਾ, ਕਰਨੀਵਾਲਾ, ਮਨੀਆਂ ਵਾਲਾ, ਈਨਾ ਖੇੜਾ, ਪਿੰਡ ਮਲੋਟ, ਔਲਖ, ਸਰਾਵਾਂ ਬੋਦਲਾ, ਕੋਲਿਆਂ ਵਾਲੀ, ਲਕੜਵਾਲਾ, ਚਨੂੰ, ਬੂੜਾ ਗੁੱਜਰ, ਵੜਿੰਗ, ਗੰਧੜ, ਮਰਾੜਕਲਾਂ, ਚੌਤਰਾਂ, ਮਹਾਬੱਧਰ, ਸਰਾਏਨਾਗਾ, ਲੁਬਾਣਿਆਵਾਲੀ ਅਤੇ ਅਟਾਰੀ ਦਾ ਨਾਂਅ ਸ਼ਾਮਿਲ ਹੈ। ਇੰਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਪੀਲ ਹੈ ਕਿ ਪਿੰਡ ਵਿਚ ਆਉਣ ਵਾਲੀ ਮਾਹਿਰ ਡਾਕਟਰਾਂ ਦੀ ਟੀਮ ਤੋਂ ਆਪਣਾ ਚੈਕਅੱਪ ਕਰਵਾ ਕੇ ਆਪਣਾ ਇਲਾਜ ਕਰਵਾਉਣ। ਇਸ ਮੌਕੇ ਸਰਕਾਰੀ ਡਾਕਟਰਾਂ ਦੇ ਨਾਲ ਨਾਲ ਆਈ.ਐਮ.ਏ. ਦੇ ਡਾਕਟਰ ਵੀ ਇਨ੍ਹਾਂ ਵਿਸੇਸ਼ ਕੈਂਪਾਂ ਦੌਰਾਨ ਮਰੀਜਾਂ ਦਾ ਚੈਕਅੱਪ ਕਰਕੇ ਦਵਾਈਆਂ ਦੇਣਗੇ।

Facebook Comment
Project by : XtremeStudioz