Close
Menu

ਮੁੱਖ ਮੰਤਰੀ ਨੇ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ ਵੰਡੇ

-- 03 September,2013

2ptnw68

ਗੁਰਦਾਸਪੁਰ, 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇੱਥੇ ਸਠਿਆਲੀ ਪੁਲ ਵਿਖੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਮ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬਲਾਕ ਕਾਹਨੂੰਵਾਨ ਦੀਆਂ 39 ਪੰਚਾਇਤਾਂ ਨੂੰ ਤਿੰਨ ਕਰੋੜ ਰੁਪਏ ਦੋ ਲੱਖ 10 ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤੇ ਜਾਣ ਤੋਂ ਇਲਾਵਾ 7.25 ਲੱਖ ਰੁਪਏ ਦੇ ਚੈੱਕ ਵੰਡੇ ਗਏ।
ਇਸ ਦੌਰਾਨ ਬਲਾਕ ਕਾਹਨੂੰਵਾਨ ਦੇ ਪਿੰਡ ਬਗੋਲ ਤੇ ਕੋਟ ਟੋਡਰ ਮੱਲ ਦੀਆਂ ਖੇਡ ਕਲੱਬਾਂ ਨੂੰ ਪਾਈਕਾ ਸਕੀਮ ਤਹਿਤ ਇੱਕ-ਇੱਕ ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਲੜਕੇ ਤੇ ਲੜਕੀਆਂ, ਸਰਕਾਰੀ ਹਾਈ ਸਕੂਲ ਘੋੜੇਵਾਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ, ਸਰਕਾਰੀ ਹਾਈ ਸਕੂਲ ਨੈਨੇਕੋਟ, ਸਰਕਾਰੀ ਹਾਈ ਸਕੂਲ ਕਾਲਾਬਾਲਾ ਤੇ ਸਰਕਾਰੀ ਹਾਈ ਸਕੂਲ ਜੋਗੀ ਜੀਮਾ ਨੂੰ 75-75 ਹਜ਼ਾਰ ਰੁਪਏ ਦੀ ਰਕਮ ਬੁਨਿਆਦੀ ਸੁਧਾਰਾਂ ਲਈ {ਰਚ ਕਰਨ ਲਈ ਦਿੱਤੀ ਗਈ।

Facebook Comment
Project by : XtremeStudioz