Close
Menu

ਮੁੱਖ ਮੰਤਰੀ ਵੱਲੋਂ ਐਨ.ਬੀ.ਏ. ਲੀਗ ਵਿੱਚ ਚੋਣ ਲਈ ਸਤਨਾਮ ਸਿੰਘ ਨੂੰ ਵਧਾਈ

-- 28 June,2015

ਚੰਡੀਗੜ•, 28 ਜੂਨ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਬਰਨਾਲਾ ਦੇ ਨੌਜਵਾਨ ਸਤਨਾਮ ਸਿੰਘ ਭੰਮਰਾਂ ਨੂੰ ਵਧਾਈ ਦਿੱਤੀ ਕਿ ਉਨ•ਾਂ ਨੇ ਵਕਾਰੀ ਐਨ.ਬੀ.ਏ. ਲੀਗ ਵਿੱਚ ਸਥਾਨ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਆਪਣੇ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਰਨਾਲਾ ਜ਼ਿਲ•ੇ ਦੇ ਬੱਲੋਂਕੇ ਪਿੰਡ ਦੇ ਵਸਨੀਕ ਸਤਨਾਮ ਸਿੰਘ ਨੇ ਅਮਰੀਕਾ ਦੀ ਵਕਾਰੀ ਐਨ.ਬੀ.ਏ. ਲੀਗ ਦੇ ਵਿੱਚ ਆਪਣੀ ਸਖ਼ਤ ਮਿਹਨਤ ਸਦਕਾ ਥਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਾਸਕਟ ਬਾਲ ਖਿਡਾਰੀ ਬਣੇ ਹਨ। ਉਨ•ਾਂ ਆਸ ਪ੍ਰਗਟਾਈ ਕਿ ਸਤਨਾਮ ਦੀ ਇਹ ਇਤਿਹਾਸਕ ਪ੍ਰਾਪਤੀ ਸੂਬੇ ਦੇ ਕਈਂ ਹੋਰ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਅਤੇ ਸੂਬੇ ਲਈ ਅਜਿਹੀਆਂ ਵਿਲੱਖਣ ਪ੍ਰਾਪਤੀਆਂ ਹਾਸਿਲ ਕਰਨ ਲਈ ਪ੍ਰੇਰਿਤ ਕਰੇਗੀ।
ਸਤਨਾਮ ਸਿੰਘ ਨੂੰ ਲਈ ਬਿਹਤਰ ਭÎਵਿੱਖ ਅਤੇ ਜਿੰਦਗੀ ਵਿੱਚ ਕਾਮਯਾਬੀ ਦੀ ਸੁਭ ਇੰਛਾਵਾਂ ਦਿੰਦਿਆਂ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਸਤਨਾਮ ਖੇਡਾਂ ਦੇ ਖੇਤਰ ਵਿੱਚ ਹੋਰ ਪ੍ਰਾਪਤੀਆਂ ਕਰੇਗਾ। ਉਨ•ਾ ਇਸ ਮੌਕੇ ਸਤਨਾਮ ਸਿੰਘ ਦੇ ਮਾਪਿਆਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਵਧਾਈ ਦਿੱਤੀ।

Facebook Comment
Project by : XtremeStudioz