Close
Menu

ਮੁੱਖ ਮੰਤਰੀ ਸੰਗਤ ਦਰਸ਼ਨ ਲਈ ਕਾਂਗਰਸੀ ਵਿਧਾਇਕਾਂ ਨੂੰ ਸ਼ਾਮਿਲ ਨਾ ਕਰਕੇ ਕਰ ਰਹੇ ਨੇ ਪੱਖਵਾਦੀ ਸਿਆਸਤ : ਕਾਂਗਰਸ

-- 08 August,2013

sukhpal-khaira

ਚੰਡੀਗੜ੍ਹ, 8 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਰਾਜਾ ਵੜਿੰਗ ਐਮਐਲ਼ਏ ਗਿੱਦੜਬਾਹਾ ਵੱਲੋਂ ਕੱਲ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ  ਲੋਕਾਂ ਦੇ ਦੁੱਖ ਦਰਦ ਨੂੰ ਸਾਹਮਣੇ ਲਿਆਉਣ ਲਈ ਮੁੱਖ ਮੰਤਰੀ ਦੇ ਸਾਹਮਣੇ ਡੱਟ ਕੇ ਬਹਿਸ ਕਰਨ ਦੇ ਉਪਰਾਲੇ ਦੀ ਕਾਂਗਰਸ ਭਰਪੂਰ ਸ਼ਲਾਘਾ  ਕੀਤੀ,  ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਸਾਰੇ ਚੁਣੇ ਹੋਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਮੁੱਖ ਮੰਤਰੀ ਦੇ ਇਨਾਂ ਪ੍ਰੋਗਰਾਮਾਂ ਵਿੱਚ ਪਹੁੰਚ ਕੇ ਜਨਤਾ ਦੀਆਂ ਮੁਸ਼ਕਿਲਾਂ ਸਾਹਮਣੇ ਲਿਆਉਣ ਲਈ ਉਤਸ਼ਾਹਿਤ ਕਰਦੀ.
ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਗਿੱਦੜਬਾਹਾ ਵਿੱਚ ਹੋਏ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਮੁੱਖ ਮੰਤਰੀ ਦਾ ਡੱਟ ਕੇ ਵਿਰੋਧ ਕਰਕੇ ਰਾਜਾ ਵੜਿੰਗ ਐਮਐਲ਼ਏ ਨੇ ਸਹੀ ਕੰਮ ਕੀਤਾ ਅਤੇ ਅਕਾਲੀ-ਭਾਜਪਾ ਸਰਕਾਰ ਦੀ ਨਜਾਇਜ ਅਤੇ ਅਸੰਵਧਾਨਿਕ ਕਾਰਜਸ਼ੈਲੀ ਨੂੰ ਸਾਹਮਣੇ ਲਿਆਂਦਾ ਹੈ। ਜਿਸ ਤਰਾਂ ਕਿ ਰਾਜਾ ਵੜਿੰਗ ਦੇ ਮਾਮਲੇ ਵਿੱਚ ਹੋਇਆ, ਲੋਕਲ ਚੁਣੇ ਹੋਏ ਨੁਮਾਂਇੰਦੇ ਨੂੰ ਨਾ ਸ਼ਾਮਿਲ ਕਰਕੇ ਅਤੇ ਨਾ ਹੀ ਸੱਦ ਕੇ ਮੁੱਖ ਮੰਤਰੀ ਪੱਖਵਾਦੀ ਸਿਆਸਤ ਸਿਰਫ ਪੰਜਾਬ ਵਿੱਚ ਆਪਣੀ ਪਾਰਟੀ ਨੂੰ ਮਜਬੂਤ ਕਰਨ ਲਈ ਖੇਡ ਰਹੇ Ôé੍ਵ
ਰਾਜਾ ਵੜਿੰਗ ਐਮæਐਲ਼ਏ ਨੇ Ḕਸੰਗਤ ਦਰਸ਼ਨ’ ਪ੍ਰੋਗਰਾਮ ਨੂੰ Ḕਬਾਦਲ ਦਰਸ਼ਨ’ ਜਾਂ Ḕਅਕਾਲੀ ਦਰਸ਼ਨ’ ਦਾ ਸਹੀ ਨਾਮ ਦਿੱਤਾ ਕਿਉਂਕਿ ਇਹ ਸਾਰਾ ਪ੍ਰੋਗਰਾਮ ਹੋਰ ਕੁਝ ਨਾ ਹੋ ਕੇ ਜਨਤਾ ਦੇ ਪੈਸੇ ਉੱਪਰ ਹੋ ਰਿਹਾ ਸਰਾਸਰ ਸਿਆਸੀ ਡਰਾਮਾ ਹੈ, ਇਹ ਵੋਟਰਾਂ ਦੀਆਂ ਭਾਵਨਾਵਾਂ ਨੂੰ ਵੀ ਅੱਖੋਂ ਪਰੋਖੇ ਕਰਨਾ ਹੈ, ਕਿਉਂਕਿ ਗਿੱਦੜਬਾਹਾ ਦੀ ਜਨਤਾ ਨੇ ਕਾਂਗਰਸੀ ਐਮæਐਲ਼ਏ ਨੂੰ ਚੁਣਿਆ Ôਜ਼੍ਵ
ਮੈਂ ਇਸੇ ਤਰਾਂ ਹੀ ਭੁਲੱਥ ਦਾ ਐਮæਐਲ਼ਏ ਹੁੰਦੇ ਹੋਏ 5 ਨਵੰਬਰ 2008 ਨੂੰ ਮੁੱਖ ਮੰਤਰੀ ਬਾਦਲ ਦਾ ਉਨਾਂ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਡੱਟ ਕੇ ਸਾਹਮਣਾ ਕੀਤਾ। ਮੈਂ ਲੋੜੀਂਦੇ ਵਿਕਾਸ ਦੇ ਕੰਮਾਂ ਦੀ ਪੂਰੀ ਸੂਚੀ ਉਨਾਂ ਨੂੰ ਸੋਂਪੀ ਅਤੇ ਨਾਲ ਹੀ ਕਾਂਗਰਸੀਆਂ ਉੱਪਰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਦਰਜ ਕੀਤੇ ਝੂਠੇ 30 ਕੇਸਾਂ ਬਾਰੇ ਮੈਮੋਰੰਡਮ ਦਿੱਤਾ, ਪਰੰਤੂ ਕੋਈ ਫਾਇਦਾ ਨਹੀਂ ਹੋਇਆ ਅਤੇ ਸ਼੍ਰੀ ਬਾਦਲ ਨੇ ਨਾ ਹੀ ਕੋਈ ਸਾਰ ੧ÂÆ੍ਵ
ਚੁਣੇ ਹੋਏ ਨੁਮਾਂਇੰਦੇ ਨੂੰ ਨਜਰਅੰਦਾਜ ਕਰਕੇ ਅਤੇ ਹਲਕਾ ਇੰਚਾਰਜਾਂ ਨੂੰ ਪ੍ਰੋਗਰਾਮਾਂ ਵਿੱਚ ਸੱਦ ਕੇ ਮੁੱਖ ਮੰਤਰੀ ਗੈਰਕਾਨੂੰਨੀ ਅਤੇ ਅਸੰਵਿਧਾਨਕ ਕੰਮ ਕਰ ਰਹੇ ਹਨ। ਵਿਕਾਸ ਦੇ ਕੰਮਾਂ ਵਿੱਚ ਚੁਣੇ ਹੋਏ ਨੁਮਾਂਇੰਦੇ ਜਾਂ ਐਮæਐਲ਼ਏ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਨਾ ਕਿ ਹਲਕਾ ਇੰਚਾਰਜਾਂ ਜਾਂ ਹਾਰੇ ਹੋਏ ਅਕਾਲੀਆਂ ਦੀ। ਇਹ ਵੀ ਬਹੁਤ ਦੁਖਦਾਈ ਗੱਲ ਹੈ ਕਿ ਪੰਜਾਬ ਵਿੱਚ ਪੰਚਾਂ-ਸਰਪੰਚਾਂ ਦੀ ਸੁੰਹ ਚੁੱਕ ਰਸਮ ਦੋਰਾਨ ਮੁੱਖ ਮੰਤਰੀ ਕਾਂਗਰਸੀ ਵਿਧਾਇਕਾਂ ਨੂੰ ਨਹੀਂ ਸੱਦਦੇ, ਇਹ ਉਨਾਂ ਦੀ ਸੋੜੀ ਅਤੇ ਤੰਗਦਿਲ ਸੋਚ ਦੀ ਇੱਕ ਹੋਰ ਉਦਾਹਰਣ Ôਜ਼੍ਵ
ਮੁੱਖ ਮੰਤਰੀ ਬਾਦਲ ਦੁਆਰਾ ਅਕਸਰ ਫੈਡਰਲ ਢਾਂਚੇ ਅਤੇ ਰਾਜਾਂ ਨੂੰ ਜਿਆਦਾ ਤਾਕਤਾਂ ਦੇਣ ਦੀ ਮੰਗ ਕੀਤੀ ਜਾਂਦੀ ਹੈ, ਜਦਕਿ ਸੰਗਤ ਦਰਸ਼ਨ ਪ੍ਰੋਗਰਾਮ ਇਸ ਦੇ ਬਿਲਕੁਲ ਉੱਲਟ ਹੈ।ਸੰਗਤ ਦਰਸ਼ਨ ਪ੍ਰੋਗਰਾਮ ਦੋਰਾਨ ਮੁੱਖ ਮੰਤਰੀ ਪੰਚਾਇਤ ਸੈਕਟਰੀ ਜਾਂ ਪਟਵਾਰੀ ਤੋਂ ਲੈ ਕੇ ਡਿਪਟੀ ਕਮੀਸ਼ਨਰ ਜਿਹੇ ਸਾਰੇ ਪ੍ਰਬੰਧਕੀ ਤੰਤਰ ਅਤੇ ਐਮæਐਲ਼ਏ ਨੂੰ ਬਾਈਪਾਸ ਕਰਦੇ ਹਨ ਅਤੇ ਪਾਵਰਾਂ ਦਾ ਕੇਂਦਰੀਕਰਨ ਕਰਦੇ ਹੋਏ ਹਰੇਕ ਗ੍ਰਾਮ ਪੰਚਾਇਤ ਨੂੰ ਖੁਦ ਚੈਕ ਦੇਣਾ ਚਾਹੁੰਦੇ Ôé੍ਵ
ਇਸ ਲਈ ਲੋਕਤੰਤਰ ਨੂੰ ਮਜਬੂਤ ਕਰਨ ਅਤੇ ਵਿਕਾਸ ਕਾਰਜਾਂ ਦੇ ਢਾਂਚੇ ਨੂੰ ਠੀਕ ਕਰਨ ਲਈ ਕਾਂਗਰਸ ਆਪਣੇ ਸਾਰੇ ਹੀ 46 ਵਿਧਾਇਕਾਂ ਅਤੇ 8 ਸਾਂਸਦਾ ਨੂੰ ਮੁੱਖ ਮੰਤਰੀ ਦੇ ਸਾਹਮਣੇ ਡੱਟ ਕੇ ਵਿਰੋਧ ਕਰਨ ਅਤੇ ਇਹ ਦਬਾਅ ਬਣਾਉਣ ਲਈ ਅਪੀਲ ਕਰਦੀ ਹੈ ਕਿ ਰਾਜ ਦੇ ਵਿਕਾਸ ਕਾਰਜਾਂ ਵਿੱਚ ਸਾਰੇ ਹੀ ਚੁਣੇ ਹੋਏ ਨੁਮਾਂਇੰਦੇ ਸ਼ਾਮਿਲ ਕੀਤੇ ਜਾਣ। ਕਾਂਗਰਸ ਦੀ ਮੁੱਖ ਮੰਤਰੀ ਤੋਂ ਇਹ ਵੀ ਮੰਗ ਹੈ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਾਰੇ ਹੀ ਚੁਣੇ ਹੋਏ ਨੁਮਾਂਇੰਦਿਆਂ ਨੂੰ ਉਨਾਂ ਦੇ Ḕਸੰਗਤ ਦਰਸ਼ਨ’ ਪ੍ਰੋਗਰਾਮਾਂ ਵਿੱਚ ਸੱਦਿਆ ਜਾਵੇ ਨਾ ਕਿ ਸਿਰਫ ਉਨਾਂ ਦੇ ਪਾਰਟੀ ਵਰਕਰਾਂ ਨੂੰ ਹੀ ਜਾਂ ਫਿਰ ਉਨਾਂ ਨੂੰ ਇਹ ਸਿਆਸਤ ਤੋਂ ਪ੍ਰੇਰਿਤ Ḕਅਕਾਲੀ ਦਰਸ਼ਨ’ ਪ੍ਰੋਗਰਾਮ ਬਿਨਾਂ ਦੇਰੀ ਕੀਤੇ ਬੰਦ ਕਰ ਦੇਣਾ ਚਾਹੀਦਾ Ôਜ਼੍ਵ

Facebook Comment
Project by : XtremeStudioz