Close
Menu

ਮੁੱਦੇ ਸੁਲਝਾਉਣ ਲਈ ਮੋਦੀ ਦਾ ਇੰਤਜ਼ਾਰ: ਹਸੀਨਾ

-- 30 May,2015

ਬੰਗਲਾਦੇਸ਼— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ ‘ਚ ਬੰਗਲਾਦੇਸ਼ ਦੇ ਦੌਰੇ ‘ਤੇ ਜਾਣਗੇ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਹਫਤੇ ਹੋਣ ਵਾਲੀ ਯਾਤਰਾ ਦੌਰਾਨ ਉਨ੍ਹਾਂ ਨੂੰ ਦੋਹਾਂ ਦੇਸ਼ਾਂ ਵਿਚਾਲੇ ਸਾਰੇ ਪੈਂਡਿੰਗ ਮੁੱਦਿਆਂ ‘ਤੇ ਸਫਲ ਗੱਲਬਾਤ ਹੋਣ ਦੀ ਉਮੀਦ ਹੈ। ਮਾਕਪਾ ਦੇ ਨਵੇਂ ਚੁਣੇ ਗਏ ਜਨਰਲ ਸਕੱਤਰ ਸੀਤਾਰਾਮ ਯੈਚੁਰੀ ਦੇ ਨਾਲ ਮੁਲਾਕਾਤ ਦੌਰਾਨ ਹਸੀਨਾ ਨੇ ਉਮੀਦ ਜਤਾਈ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਿਆਂ ‘ਤੇ ਹਸਤਾਖਰ ਹੋਣ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਦੋਹਾਂ ਵਿਚਾਲੇ ਹੋਈ ਮੁਲਾਕਾਤ ਕਰੀਬ ਇਕ ਘੰਟਾ ਚੱਲੀ ਅਤੇ ਹਸੀਨਾ ਨੇ ਭੂ ਸੀਮਾ ਸਮਝੌਤੇ ਦਾ ਪੂਰਨ ਰੂਪ ਨਾਲ ਸਮਰਥਨ ਕਰਨ ਲਈ ਮਾਕਪਾ ਦਾ ਧੰਨਵਾਦ ਕੀਤਾ।
ਹਸੀਨਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਖੇਤਰ ਦੇ ਲੋਕਾਂ ਦੀ ਬੇਹਤਰੀ ਅਤੇ ਕਲਿਆਣ ਲਈ ਭਾਰਤ ਅਤੇ ਆਪਣੇ ਸਾਰੇ ਗੁਆਂਢੀਆਂ ਨਾਲ ਆਪਸੀ ਸਹਿਯੋਗ ਨੂੰ ਹੋਰ ਗਹਿਰਾਈ ਪ੍ਰਦਾਨ ਕਰਨ ਲਈ ਉਤਸ਼ਾਹਿਤ ਹਨ। ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ‘ਚ ਭਾਰਤੀ ਸੰਸਦ ਨੇ ਇਕ ਇਤਿਹਾਸਕ ਸੰਵਿਧਾਨ ਸੰਸ਼ੋਧਨ ਬਿੱਲ ਪਾਸ ਕੀਤਾ ਸੀ, ਜਿਸ ਦਾ ਮਕਸਦ ਬੰਗਲਾਦੇਸ਼ ਨਾਲ ਭਾਰਤ ਦੇ 41 ਸਾਲ ਪੁਰਾਣੇ ਸੀਮਾ ਵਿਵਾਦ ਨੂੰ ਸੁਲਝਾਉਣਾ ਸੀ। ਇਹ ਬਿੱਲ 1974 ਦੇ ਭਾਰਤ-ਬੰਗਲਾਦੇਸ਼ ਭੂ ਸੀਮਾ ਸਮਝੌਤੇ ਨੂੰ ਲਾਗੂ ਕਰੇਗਾ ਜੋ ਦੋਹਾਂ ਦੇਸ਼ਾਂ ਵੱਲੋਂ ਇਕ-ਦੂਜੇ ਦੇ ਅਧਿਕਾਰ ਖੇਤਰ ‘ਚ ਆਉਣ ਵਾਲੇ 161 ਐਨਕਲੇਵ ਦੇ ਅਦਾਨ-ਪ੍ਰਦਾਨ ਦਾ ਵਿਵਸਥਾ ਕਰਦਾ ਹੈ।

Facebook Comment
Project by : XtremeStudioz