Close
Menu

ਮੂਨ ਨੇ ਮੈਕਸੀਕੋ ਤੂਫਾਨ ਪੀੜਤਾਂ ਦੇ ਪ੍ਰਤੀ ਹਮਦਰਦੀ ਪ੍ਰਗਟਾਈ

-- 21 September,2013

mexico-640x360

ਸੰਯੁਕਤ ਰਾਸ਼ਟਰ—21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਮੈਕਸੀਕੋ ‘ਚ ਦੋ ਤੂਫਾਨ ਪੀੜਤਾਂ ਦੇ ਹੋਏ ਨੁਕਸਾਨ ‘ਤੇ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ। ਇਨ੍ਹਾਂ ਤੂਫਾਨਾਂ ‘ਚ ਲਗਭਗ 100 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 12 ਲੱਖ ਪ੍ਰਭਾਵਿਤ ਹੋਏ ਹਨ। ਖਬਰਾਂ ਅਨੁਸਾਰ ਜਨਰਲ ਸਕੱਤਰ ਨੇ ਮੈਕਸੀਕੋ ਦੀ ਸਰਕਾਰ ਅਤੇ ਜਨਤਾ ਖਾਸ ਕਰਕੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਦਿਲੋਂ ਹਮਦਰਦੀ ਜ਼ਾਹਰ ਕੀਤੀ ਹੈ। ਪ੍ਰਸ਼ਾਂਤ ਅਤੇ ਆਟਲਾਂਟਿਕ ਮਹਾਸਾਗਰ ਤੋਂ ਉੱਠੇ ਦੋ ਤੂਫਾਨਾਂ ਇਨਗ੍ਰੀਡ ਅਤੇ ਮੈਨੁਅਲ ਨੇ ਮੈਕਸੀਕੋ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਇੱਥੇ ਗੰਭੀਰ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਹਾਲਾਤ ਪੈਦਾ ਹੋ ਗਏ। ਇਹ 1958 ਤੋਂ ਬਾਅਦ ਆਇਆ ਸਭ ਤੋਂ ਵੱਡਾ ਤੂਫਾਨ ਸੀ। ਇਸ ਕੁਦਰਤੀ ਆਫਤ ‘ਚ ਮਾਰੇ ਗਏ ਲੋਕਾਂ ਦੀ ਗਿਣਤੀ 97 ਹੋ ਗਈ ਹੈ ਜਦੋਂ ਕਿ ਮੈਕਸੀਕੋ ਦੇ ਦੱਖਣੀ-ਪੱਛਮੀ ਪਿੰਡ ‘ਚ ਜ਼ਮੀਨ ਖਿਸਕਣ ਦੇ ਚੱਲਦਿਆਂ 58 ਲੋਕ ਹਾਲੇ ਵੀ ਲਾਪਤਾ ਹਨ। ਇਸ ‘ਚ ਦੱਖਣੀ-ਪੱਛਮੀ ਸ਼ਹਿਰ ਅਕਾਪੁਲਕੋ ‘ਚ 40,000 ਯਾਤਰੀ ਫਸੇ ਹੋਏ ਹਨ ਅਤੇ ਲਗਭਗ 50,000 ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ। ਅੱਗੇ ਹੋਰ ਤੂਫਾਨ ਆਉਣ ਦੀ ਸੰਭਾਵਨਾ ਦਰਮਿਆਨ ਸੈਂਕੜੇਂ ਨਗਰ-ਨਿਗਮ ਖੇਤਰਾਂ ‘ਚ ਐਂਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।

Facebook Comment
Project by : XtremeStudioz