Close
Menu

ਮੇਅਰ ਕ੍ਰੋਂਬੀ ਨੇ ਪ੍ਰੀਮੀਅਰ ਵਿੰਨ ਨਾਲ ਮੁਲਾਕਾਤ ਕੀਤੀ

-- 06 February,2015

ਮਿਸੀਸਾਗਾ , ਬੀਤੇ ਸੋਮਵਰ ਮਿਸੀਸਾਗਾ ਦੀ ਮੇਅਰ ਬੋਨੀ ਕ੍ਰੋਂਬੀ ਨੇ ਉਨਟੈਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਨਾਲ ਇੱਕ ਖ਼ਾਸ ਮੁਲਾਕਾਤ ਕੀਤੀ, ਮੇਅਰ ਬਨਣ ਤੋਂ ਬਾਅਦ ਮੇਅਰ ਕ੍ਰੋਂਬੀ ਦੀ ਪ੍ਰੀਮੀਅਰ ਵਿੰਨ ਨਾਲ ਇਹ ਪਹਿਲੀ ਮੁਲਾਕਾਤ ਸੀ ਜਿੱਥੇ ਉਹ ਪ੍ਰੀਮੀਅਰ ਨੂੰ ਇਕੱਲੀ ਮਿਲੀ ਸੀ। ਮੀਟਿੰਗ ਤੋਂ ਬਾਅਦ ਮੇਅਰ ਕ੍ਰੋਂਬੀ ਨੇ ਦੱਸਿਆ ਕਿ ਮਿਸੀਸਾਗਾ ਦੇ ਭਵਿੱਖ ਨੂੰ ਲੈਕੇ ਬਹੁਤ ਸਾਰੀਆਂ ਗੱਲਾਂ ਉਨ੍ਹਾਂ ਪ੍ਰੀਮੀਅਰ ਨਾਲ ਕੀਤੀਆਂ ਜਿਸ ਵਿੱਚ ਲਾਈਟ ਰੇਲ ਟ੍ਰਾਂਜ਼ਿਟ ਪਲਾਨ, ਇਸ ਤੋਂ ਇਲਾਵਾ ਸ਼ਹਿਰ ਵਿੱਚ ਆਰਥਿਕ ਨਿਵੇਸ਼ ਨੂੰ ਕਿਵੇਂ ਵਧਾਇਆ ਜਾਵੇ ਜਿਸ ਨਾਲ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਜਾ ਸਕਣ ਇਸ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ।
ਪ੍ਰੀਮੀਅਰ ਨੇ ਵੀ ਕਿਹਾ ਕਿ ਜਿਹੜਾ ਉਨ੍ਹਾਂ ਗਰਿੱਡਲਾਕ ਖ਼ਤਮ ਕਨਰ ਅਤੇ ਮਿਸੀਸਾਗਾ ਵਿੱਚ ਪਬਲਿਕ ਟ੍ਰਾਂਜ਼ਿਟ ਨੂੰ ਹੋਰ ਵਧੀਆ ਬਨਾਉਣ ਦੀ ਗੱਲ ਕੀਤੀ ਸੀ ਉਸ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਰਲ਼ਕੇ ਕੰਮ ਕਰਾਂਗੇ ਅਤੇ ਮਿਸੀਸਾਗਾ ਦੇ ਲੋਕਾਂ ਲਈ ਵਧੀਆ ਨਤੀਜੇ ਲੈਕੇ ਆਵਾਂਗੇ।

Facebook Comment
Project by : XtremeStudioz