Close
Menu

ਮੇਅਰ ਦੀ ਚੋਣ ਸਮੇਂ ਦੋ ਤਿਹਾਈ ਪੈਸਾ ਮੈਂ ਖ਼ੁਦ ਖ਼ਰਚ ਕੀਤਾ : ਡੌਗ ਫ਼ੋਰਡ

-- 27 March,2015

ਟੋਰਾਂਟੋ : ਮੇਅਰ ਦੇ ਅਹੁਦੇ ਲਈ ਸਾਬਕਾ ਉਮੀਦਵਾਰ ਡੌਗ ਫ਼ੋਰਡ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ ਸਾਲ ਅਪਣੀ ਜੇਬ ਵਿਚੋਂ ਕੁਲ ਪੈਸੇ ਦਾ ਦੋ ਤਿਹਾਈ ਪੈਸਾ ਅਪਣੇ ਕੋਲੋਂ ਖ਼ਰਚ ਕੀਤਾ। ਸਾਬਕਾ ਕੌਂਸਲਰ ਨੇ ਸੀ ਪੀ 24 ਦੇ ਪੱਤਰਕਾਰ ਤਰਾਵਿਸ ਧਨਰਾਜ ਨੂੰ ਦਿਤੇ ਇਕ ਇੰਟਰਵਿਊ ਦੌਰਾਨ ਦਸਿਆ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਹੈ। ਅੰਦਾਜ਼ਨ 6 ਸੌ ਜਾਂ ਛੇ ਸੌ ਹਜ਼ਾਰ ਖ਼ਰਚ ਹੋਇਆ ਹੈ। ਪੱਤਰਕਾਰ ਨੇ ਉਨ•ਾਂ ਨੂੰ ਪੁਛਿਆ ਸੀ ਕਿ ਉਨ•ਾਂ ਦਾ ਨਿਜੀ ਕਿੰਨਾ ਪੈਸਾ ਖ਼ਰਚ ਹੋਇਆ ਹੈ। ਫ਼ੋਰਡ ਨੇ 12 ਸਤੰਬਰ 2014 ਨੂੰ ਮੇਅਰ ਦੀ ਕੁਰਸੀ ਲਈ ਦਾਅਵਾ ਕੀਤਾ ਸੀ ਪਰ ਅਪਣੇ ਭਰਾ ਦੇ ਕੈਂਸਰ ਦੀ ਬੀਮਾਰੀ ਦੇ ਇਲਾਜ ਕਾਰਨ ਉਸ ਨੂੰ ਇਹ ਨਾਮ ਵਾਪਸ ਲੈਣਾ ਪਿਆ। ਇਕ ਹਫ਼ਤਾ ਉਸ ਨੂੰ ਪੈਸਾ ਇਕੱਠਾ ਕਰਨ ਲਈ ਮਿਲ ਗਿਆ। ਉਹ ਕਰੀਬ 300000 ਡਾਲਰ ਇਕੱਠਾ ਕਰਨ ਵਿਚ ਸਫ਼ਲ ਹੋ ਗਿਆ। ਇਹ ਕੁਲ ਰਕਮ 900000 ਦਾ ਤੀਜਾ ਹਿੱਸਾ ਸੀ। ਇਸ ਦੀ ਕੋਈ ਸੀਮਾ ਨਹੀਂ ਕਿ ਇਕ ਮੇਅਰ ਅਪਣੀ ਮੁਹਿੰਮ ਲਈ ਅਪਣੇ ਨਿਜੀ ਫ਼ੰਡ ਵਿਚੋਂ ਕਿੰਨੇ ਪੈਸੇ ਖ਼ਰਚ ਕਰ ਸਕਦਾ ਹੈ। ਜੋਹਨ ਟੌਰੀ ਨੇ ਜਿਸ ਨੇ ਚੋਣਾਂ ਜਿੱਤੀਆਂ ਸਨ, ਨੇ ਹਾਲੇ ਤਕ ਇਹ ਸਪੱਸ਼ਟ ਨਹੀਂ ਕੀਤਾ ਕਿ ਉਸ ਨੇ ਕਿੰਨੇ ਪੈਸੇ ਇਕੱਠੇ ਕੀਤੇ ਸਨ। ਮੰਨਿਆ ਜਾ ਰਿਹਾ ਹੈ ਕਿ ਉਹ ਸਾਰੇ ਉਮੀਦਵਾਰ ਜਿਹੜੇ ਇਸ ਦੌੜ ਵਿਚ ਸ਼ਾਮਲ ਸਨ, ਅਗਲੇ ਸ਼ੁੱਕਰਵਾਰ ਨੂੰ ਸਿਟੀ ਹਾਲ ਵਿਖੇ ਅਪਣੇ ਵਿੱਤੀ ਦਸਤਾਵੇਜ਼ ਜਮ•ਾਂ ਕਰਾਉਣਗੇ। ਫ਼ੋਰਡ ਨੇ ਅਪਣੇ ਵੱਲੋਂ ਇਕੱਠੇ ਕੀਤੇ ਫ਼ੰਡ ਬਾਰੇ ਤਸੱਲੀ ਪ੍ਰਗਟ ਕੀਤੀ ਹੈ। ਉਸ ਨੇ ਕਿਹਾ ਕਿ ਉਸ ਨੇ ਬਹੁਤ ਹੀ ਘੱਟ ਸਮੇਂ ਵਿਚ 300000 ਡਾਲਰ ਇਕੱਠਾ ਕਰ ਲਿਆ ਸੀ। ਵੱਡੇ ਘਾਟੇ ਦੇ ਬਾਵਜੂਦ ਫ਼ੋਰਡ ਨੇ ਪਬਲਿਕ ਜ਼ਿੰਦਗੀ ਤੋਂ ਸਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਕੀਤਾ। ਉਸ ਨੇ ਕਿਹਾ ਕਿ ਉਹ ਹਮੇਸ਼ਾ ਹੀ ਸੇਵਾ ਲਈ ਤਿਆਰ ਰਹੇ ਹਨ, ਪਰਵਾਰ ਵਲੋਂ ਉਨ•ਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ, ਇਸ ਲਈ ਉਹ ਲਗਾਤਾਰ ਇਸ ਸੇਵਾ ਨੂੰ ਅੱਗੇ ਵਧਾਉਂਦੇ ਰਹਿਣਗੇ। ਉਨ•ਾਂ ਕਿਹਾ, ”ਸਿਆਸਤ ਵਿਚ ਹਾਲੇ ਮੇਰਾ ਲੰਬਾ ਕਰੀਅਰ ਪਿਆ ਹੈ।”

Facebook Comment
Project by : XtremeStudioz