Close
Menu

ਮੇਅ ਵੱਲੋਂ ਸੰਸਦ ਮੈਂਬਰਾਂ ਨੂੰ ਬ੍ਰੈਗਜ਼ਿਟ ਮਤੇ ਦੇ ਹੱਕ ’ਚ ਭੁਗਤਣ ਦੀ ਅਪੀਲ

-- 18 March,2019

ਲੰਡਨ, 18 ਮਾਰਚ
ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਅਗਲੇ ਹਫ਼ਤੇ ਸੰਸਦ ’ਚ ਬ੍ਰੈਗਜ਼ਿਟ ਦੇ ਹੱਕ ’ਚ ਵੋਟ ਲਈ ਤੀਜੀ ਵਾਰ ਮਤਾ ਪੇਸ਼ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਆਪਣੇ ਬਾਗੀ ਸੰਸਦ ਮੈਂਬਰਾਂ ਨੂੰ ਇਸ ਮਤੇ ਦੇ ਹੱਕ ’ਚ ਵੋਟ ਪਾਉਣ ਦਾ ਸੱਦਾ ਦਿੱਤਾ ਹੈ। ਮੇਅ ਨੇ ਉਮੀਦ ਜ਼ਾਹਿਰ ਕੀਤੀ ਕਿ ਦੋ ਵਾਰ ਉਸ ਦਾ ਮਤਾ ਨਾਮਨਜ਼ੂਰ ਕੀਤੇ ਜਾਣ ਤੋਂ ਬਾਅਦ ਤੀਜੀ ਵਾਰ ਉਸ ਨੂੰ ਹਮਾਇਤ ਜ਼ਰੂਰ ਮਿਲੇਗੀ।
ਇਸ ਤੋਂ ਪਹਿਲਾਂ ਬਰਤਾਨੀਆ ਦੇ ਸੰਸਦ ਮੈਂਬਰਾਂ ਨੇ ਜਨਵਰੀ ਮਹੀਨੇ 230 ਵੋਟਾਂ ਅਤੇ ਪਿਛਲੇ ਹਫ਼ਤੇ 149 ਵੋਟਾਂ ਦੇ ਫਰਕ ਨਾਲ ਪ੍ਰਧਾਨ ਮੰਤਰੀ ਦੇ ਬ੍ਰੈਗਜ਼ਿਟ ਦੇ ਮਤੇ ਨੂੰ ਰੱਦ ਕਰ ਦਿੱਤਾ ਸੀ। ਮੇਅ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਤੇ ਹੇਠਲੇ ਸਦਨ ਦੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਵਾਰ ਵੀ ਇਹ ਮਤਾ ਰੱਦ ਕਰ ਦਿੱਤਾ ਗਿਆ ਤਾਂ ਬਰਤਾਨੀਆ ਕਈ ਮਹੀਨੇ ਤੱਕ ਯੋਰਪੀ ਯੂਨੀਅਨ ਨੂੰ ਨਹੀਂ ਛੱਡ ਸਕਦਾ। ਉਨ੍ਹਾਂ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਉਹ ਅਗਲੇ ਹਫ਼ਤੇ ਬ੍ਰੱਸਲਜ਼ ’ਚ ਹੋਣ ਵਾਲੇ ਯੋਰਪੀਅਨ ਕਾਉਂਸਲ ਸੰਮੇਲਨ ਤੋਂ ਪਹਿਲਾਂ ਇਸ ਮਤੇ ਦੇ ਹੱਕ ’ਚ ਵੋਟ ਪਾਉਣ।

Facebook Comment
Project by : XtremeStudioz