Close
Menu

ਮੇਜਰ ਧਿਆਨ ਚੰਦ ਨੂੰ ‘ਭਾਰਤ ਰਤਨ’ ਦੇਣ ਦੀ ਸਿਫਾਰਸ਼

-- 05 August,2013

Major-Dhyan-Chand

ਨਵੀਂ ਦਿੱਲੀ—5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ‘ਭਾਰਤ ਰਤਨ ਪੁਰਸਕਾਰ’ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਜਤਿੰਦਰ ਸਿੰਘ ਨੇ ਲੋਕ ਸਭਾ  ‘ਚ ਸੋਮਵਾਰ ਨੂੰ ਲਿਖਤੀ ਜਵਾਬ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੰਤਰਾਲੇ ਨੇ ਖੇਡਾਂ ਦੇ ਖੇਤਰ ‘ਚ ਮਰਹੂਮ ਮੇਜਰ ਧਿਆਨ ਚੰਦ ਦੀ ਜ਼ਿਕਰਯੋਗ ਉਪਲੱਬਧੀਆਂ ਲਈ ਉਨ੍ਹਾਂ ਨੂੰ ‘ਭਾਰਤ ਰਤਨ ਪੁਰਸਕਾਰ’ ਪ੍ਰਦਾਨ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ। ਮੇਜਰ ਨੇ ਆਪਣੇ ਕੌਮਾਂਤਰੀ ਕੈਰੀਅਰ ‘ਚ 400 ਤੋਂ ਜ਼ਿਆਦਾ ਗੋਲ ਕੀਤੇ। ਉਨ੍ਹਾਂ ਦੇ ਸਮੇਂ ਭਾਰਤ ਨੇ 1928, 1932 ਅਤੇ 1936 ‘ਚ ਹਾਕੀ ‘ਚ ਓਲੰਪਿਕ ਸੋਨ ਤਮਗ਼ਾ ਹਾਸਲ ਕੀਤਾ ਸੀ।

Facebook Comment
Project by : XtremeStudioz