Close
Menu

ਮੇਧਾ ਪਾਟਕਰ ਦਸ ਸਹਿਯੋਗੀਅਾਂ ਸਮੇਤ ਗਿ੍ਫ਼ਤਾਰ

-- 27 September,2015

ਅਾਲਾਹਾਬਾਦ, 27 ਸਤੰਬਰ: ੳੁਘੀ ਸਮਾਜ ਸੇਵਿਕਾ ਮੇਧਾ ਪਾਟਕਰ ਨੂੰ ਅੱਜ ੲਿੱਥੇ ੳੁਸਦੇ ਕੁੱਝ ਸਹਿਯੋਗੀਅਾਂ ਨਾਲ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਅਾ। ੳੁਹ ਅਲਾਹਾਬਾਦ ਦੇ ਕਚਰੀ ਪਿੰਡ ਜਾ ਰਹੀ ਸੀ ਜਿੱਥੇ ਕਿਸਾਨ ੳੁੱਤਰ ਪ੍ਰਦੇਸ਼ ਸਰਕਾਰ ਵੱਲੋਂ ਥਰਮਲ ਬਿਜਲੀ ਪਲਾਂਟ ਲੲੀ ਜ਼ਮੀਨ ਗ੍ਰਹਿਣ ਕਰਨ ਵਿਰੁੱਧ ਅੰਦੋਲਨ ਚਲਾ ਰਹੇ ਸਨ ਅਤੇ ਪੁਲੀਸ ਨਾਲ ਮੁੱਠਭੇਡ਼ ਹੋਣ ਬਾਅਦ ਅੰਦੋਲਨ ਹਿੰਸਕ ਰੁਖ਼ ਅਖ਼ਤਿਅਾਰ ਕਰ ਗਿਅਾ ਸੀ।
ਵਧੀਕ ਅੇੈੱਸ ਪੀ (ਟਰਾਂਸ-ਯਮੁਨਾ) ਅਾਸ਼ੂਤੋਸ਼ ਮਿਸ਼ਰਾ ਨੇ ਕਿਹਾ ਕਿ ਮੇਧਾ ਪਾਟਕਰ ਅਤੇ ਹੋਰਨਾਂ ਦੇ ਵਿਰੁੱਧ ਕੇਸ ਦਰਜ ਕਰ ਲਿਅਾ ਗਿਅਾ ਹੈ ਕਿੳੁਂਕ ੲਿਸ ਨਾਜ਼ੁਕ ੲਿਲਾਕੇ ਵਿੱਚ ਜਾਣ ਲੲੀ ੳੁਨ੍ਹਾ ਨੇ ਜਿ਼ਲ੍ਹਾ ਪ੍ਰਸ਼ਾਸਨ ਤੋ ਅਾਗਿਅਾ ਨਹੀ ਲੲੀ ਸੀ। ੳੁਨ੍ਹਾ ਦੱਸਿਅਾ ਕਿ ਪੁਲੀਸ ਨੇ ਅਲਾਹਾਬਾਦ ਯੂਨੀਵਰਸਿਟੀ ਦੇ ਨੇਡ਼ੇ ਪਾਟਕਰ ਸਮੇਤ ਦਸ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਅਾ ਹੈ। ੳੁਨ੍ਹਾ ਕਿਹਾ ਕਿ ੳੁਨ੍ਹਾਂ ਦੀ ਕਰਚਾਨਾ ਤਹਿਸੀਲ ਵਿੱਚ ਪੈਂਦੇ ਪਿੰਡ ਕਚਰੀ ਜਾਣ ਦੀ ਯੋਜਨਾ ਸੀ। ੳੁਨ੍ਹਾਂ ਕਿਹਾ ਕਿ ੲਿਨ੍ਹਾਂ ਦੇ ੳੁੱਥੇ ਜਾਣ ਨਾਲ ਅਮਨ ਭੰਗ ਹੋਣ ਦਾ ਖਤਰਾ ਸੀ ਅਤੇ ੲਿਨ੍ਹਾਂ ਵਿਰੁੱਧ ਫੌਜ਼ਦਾਰੀ ਕਾਨੂੰਨ ਦੀ ਧਾਰਾ 151 ਤਹਿਤ ਕੇਸ ਦਰਜ ਕਰ ਲਿਅਾ ਹੈ। ੲਿਹ ਜ਼ਿਕਰਯੋਗ ਹੈ ਕਿ ਕਰਚਾਨਾ ਵਿੱਚ ਥਰਮਲ ਪਾਵਰ ਪਲਾਂਟ ਲਾੲੇ ਜਾਣ ਦੀ ਯੋਜਨਾ ਹੈ। ਕਿਸਾਨ ੲਿਸ ਦੇ ਵਿਰੁੱਧ ਲਗਾਤਾਰ ਅੰਦੋਲਨ ਕਰ ਰਹੇ ਹਨ। ੲਿਹ ਅੰਦੋਲਨ ੲਿਸ ਮਹੀਨੇ ਦੇ ਸ਼ੁਰੂ ਵਿੱਚ ਹਿੰਸਕ ਰੁਖ਼ ਅਖਤਿਅਾਰ ਕਰ ਗਿਅਾ ਸੀ। ਕਿਸਾਨਾਂ ਦੀ ੲਿੱਥੇ ਪੁਲੀਸ ਦੇ ਨਾਲ ਮੁੱਠਭੇਡ਼ ਹੋ ਗੲੀ ਸੀ।
ੲਿਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਅਾਂ ਦਾ ੲਿਹ ਵੀ ਕਹਿਣਾ ਸੀ ਕਿ ੲਿਸ ਸਮੇਂ ੲਿਸ ੲਿਲਾਕੇ ਵਿੱਚ ਪੰਚਾੲਿਤ ਚੋਣਾਂ ਹੋਣੀਅਾਂ ਹਨ ਅਤੇ ਚੋਣ ਜ਼ਾਬਤਾ ਲੱਗਾ ਹੋੲਿਅਾ ਹੈ ਅਤੇ ਅਾਗਿਅਾ ਨਹੀ ਦਿੱਤੀ ਜਾ ਸਕਦੀ।

Facebook Comment
Project by : XtremeStudioz