Close
Menu

ਮੇਨਨ ਅਤੇ ਸੁਜਾਤਾ 8 ਅਗਸਤ ਨੂੰ ਭੂਟਾਨ ਦਾ ਕਰਣਗੇ ਦੌਰਾ

-- 06 August,2013

MENON_26289f

ਥਿੰਪੂ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੇਨਨ ਅਤੇ ਨਵੇਂ ਨਿਯੁਕਤ ਵਿਦੇਸ਼ ਸਕੱਤਰ ਸੁਜਾਤਾ ਸਿੰਘ ਆਉਣ ਵਾਲੀ 8 ਅਗਸਤ ਨੂੰ ਭੂਟਾਨ ਦਾ ਤਿੰਨ ਦਿਨਾਂ ਦੌਰਾ ਕਰਣਗੇ। ਇਸ ਦੌਰਾਨ ਉਹ ਇਥੇ ਦੀ ਨਵੀਂ ਅਗਵਾਈ ਨਾਲ ਗੱਲਬਾਤ ਕਰਣਗੇ। ਇਥੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਮੇਨਨ ਅਤੇ ਸੁਜਾਤਾ ਭੂਟਾਨੀ ਨਰੇਸ਼ ਜਿਗਮੇ ਖੇਸਰ ਨਾਮਗਯੇਲ ਵਾਂਗਚੁਕ ਅਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਸ਼ੇਰਿਤ ਤੋਬਗੇ ਨਾਲ ਮੁਲਾਕਾਤ ਕਰਣਗੇ। ਦੋਵੇਂ ਅਧਿਕਾਰੀ ਭੂਟਾਨ ਦੇ ਵਿਦੇਸ਼ ਮੰਤਰੀ ਰਿਨਜਿਨ ਦੋਰਜੇ ਅਤੇ ਨੇਤਾ ਵਿਰੋਧੀ ਡਾਕਟਰ ਪੇਮਾ ਗਿਆਮਤਸ਼ੋ ਨਾਲ ਵੀ ਮੁਲਾਕਾਤ ਕਰਣਗੇ। ਤੋਬਗੇ ਦੀ ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇ ਪਿਛਲੀ 13 ਜੁਲਾਈ ਨੂੰ ਹੋਏ ਭੂਟਾਨ ਦੀਆਂ ਦੂਜੀਆਂ ਆਮ ਚੋਣਾਂ ‘ਚ ਜਿੱਤ ਦਰਜ ਕੀਤੀ ਸੀ। ਪੀ. ਡੀ. ਪੀ. ਨੂੰ 47 ਮੈਂਬਰੀ ਨੈਸ਼ਨਲ ਅਸੈਂਬਲੀ ‘ਚ 32 ਸੀਟਾਂ ਮਿਲੀਆਂ। ਵਿਦੇਸ਼ ਸਕੱਤਰ ਸੁਜਾਤਾ ਦਾ ਚਾਰਜ ਸੰਭਾਲਣ ਤੋਂ ਬਾਅਦ ਇਹ ਪਹਿਲਾ ਵਿਦੇਸ਼ ਦੌਰਾ ਹੋਵੇਗਾ, ਜਿਨ੍ਹਾਂ ਨੇ ਇਕ ਅਗਸਤ ਨੂੰ ਚਾਰਜ ਸੰਭਾਲਿਆ ਸੀ। ਪਿਛਲੇ ਹਫਤੇ ਸੁਜਾਤਾ ਨੇ ਕਿਹਾ ਸੀ ਕਿ ਭਾਰਤ ਅਤੇ ਭੂਟਾਨ ਇਕ ਅਜਿਹਾ ਅਨੋਖਾ ਰਿਸ਼ਤਾ ਸਾਂਝਾ ਕਰਦੇ ਹਨ ਜੋ ਵਿਸ਼ਵਾਸ ‘ਤੇ ਟਿਕਿਆ ਹੈ।

Facebook Comment
Project by : XtremeStudioz