Close
Menu

ਮੇਰੀ ਤਕਨੀਕ ਬਿਹਤਰ ਹੋਈ : ਅਸ਼ਵਿਨ

-- 18 December,2014

ਬ੍ਰਿਸਬੇਨ¸ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਸਟ੍ਰੇਲੀਆ ਵਿਰੁੱਧ ਲੜੀ ਵਿਚ ਇਥੇ ਦੂਜੇ ਟੈਸਟ ਵਿਚ ਵਾਪਸੀ ਕਰਦੇ ਹੋਏ ਮੈਚ ਦੇ ਦੂਜੇ ਦਿਨ ਆਪਣੇ ਪ੍ਰਦਰਸ਼ਨ ਤੇ ਤਕਨੀਕ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਅਸ਼ਵਿਨ ਨੇ ਮੈਚ ਵਿਚ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿਚ 35 ਦੌੜਾਂ ਦਾ ਯੋਗਦਾਨ ਦਿੱਤਾ ਤੇ ਨਾਲ ਹੀ 66 ਦੌੜਾਂ ‘ਤੇ ਇਕ ਵਿਕਟ ਵੀ ਲਈ।
ਸਲਿਪ ਵਿਚ ਕੈਚ ਫੜਨ ਲਈ ਆਪਣੀ ਤਕਨੀਕ ਨੂੰ ਸੁਧਾਰਨ ‘ਚ ਰੁੱਝੇ ਅਸ਼ਵਿਨ ਨੇ ਕਿਹਾ, ”ਮੈਂ ਇਸ ਲਈ ਕਾਫੀ ਮਿਹਨਤ ਕੀਤੀ ਹੈ ਤੇ ਤਕਨੀਕ ਵਿਚ ਕੁਝ ਬਦਲਾਅ ਕਰਨ ਦਾ ਵੀ ਯਤਨ ਕੀਤਾ ਹੈ, ਜਿਸ ਦਾ ਮੈਨੂੰ ਫਾਇਦਾ ਮਿਲਿਆ।” ਮੈਚ ਤੋਂ ਬਾਅਦ 28 ਸਾਲਾ ਅਸ਼ਵਿਨ ਨੇ ਕਿਹਾ, ”ਜਦੋਂ ਤੁਸੀਂ ਵਿਦੇਸ਼ ਦੌਰਿਆਂ ‘ਤੇ ਹੁੰਦੇ ਹੋ ਤਾਂ ਗੇਂਦਬਾਜ਼ੀ ਵਿਚ ਬਹੁਤ ਕੁਝ ਕਰਨ ਨੂੰ ਨਹੀਂ ਹੁੰਦਾ। ਅਜਿਹੇ ਵਿਚ ਮੈਂ ਵੱਖ ਤਰ੍ਹਾਂ ਨਾਲ ਟੀਮ ਲਈ ਯੋਗਦਾਨ ਦੇਣ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹਾਂ।” ਭਾਰਤੀ ਆਫ ਸਪਿਨਰ ਨੇ ਨਾਲ ਹੀ ਕਿਹਾ ਕਿ ਫਿਲਹਾਲ ਅਸੀਂ ਮੈਚ ਵਿਚ ਅੱਗੇ ਹਾਂ ਤੇ ਕੱਲ ਸਵੇਰ ਦੇ ਸੈਸ਼ਨ ਵਿਚ ਜਲਦੀ ਵਿਕਟਾਂ ਲੈਣ ਦੀ ਕੋਸ਼ਿਸ਼ ਕਰਾਂਗੇ।

Facebook Comment
Project by : XtremeStudioz