Close
Menu

ਮੇਰੀ ਮਾਂ ਮੇਰੇ ਕੰਮ ਤੋਂ ਖੁਸ਼ ਨਹੀਂ : ਸੋਹਾ ਅਲੀ ਖਾਨ

-- 01 October,2013

ਮੁੰਬਈ- ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੀ ਬਾਲੀਵੁੱਡ ਅਭਿਨੇਤਰੀਸੋਹਾ ਅਲੀ ਖਾਨ ਅਤੇ ਸੈਫ ਅਲੀ ਖਾਨ ਦੀ ਭੈਣ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਸ਼ਰਮੀਲਾ ਟੈਗੋਰ ਉਸ ਦੇ ਬਾਲੀਵੁੱਡ ਕੈਰੀਅਰ ਤੋਂ ਖੁਸ਼ ਨਹੀਂ ਹੈ ਅਤੇ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੀ ਬੇਟੀ ਵਕੀਲ ਬਣੇ। ਫਿਲਮ ‘ਦਿਲ ਮਾਂਗੇ ਮੋਰ’ ਤੋਂ ਬਾਲੀਵੁੱਡ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਹਾ ਦੀਆਂ ਜ਼ਿਆਦਾਤਰ ਫਿਲਮਾਂ ਨੇ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਨਹੀਂ ਕੀਤਾ ਹੈ। ਹਾਲਾਂਕਿ ‘ਰੰਗ ਦੇ ਬੰਸਤੀ’ ਅਤੇ ‘ਸਾਹੇਬ ਬੀਬੀ ਔਰ ਗੈਂਗਸਟਰ ਰਿਟਨਸ’ ‘ਚ ਉਨ੍ਹਾਂ ਦੀ ਭੂਮਿਕਾ ਸ਼ੰਲਾਘਾ ਦੇ ਯੋਗ ਹੈ।
ਸੋਹਾ ਨੇ ਕਿਹਾ, ”ਜੋ ਮੈਂ ਹੁਣ ਕਰ ਰਹੀ ਹਾਂ, ਉਸ ਤੋਂ ਮੇਰੀ ਮਾਂ ਖੁਸ਼ ਨਹੀਂ ਹੈ। ਅੱਜ ਵੀ ਉਹ ਮੈਨੂੰ ਹਰੇਕ ਐਤਵਾਰ ਨੂੰ ਬੁਲਾ ਕੇ ਕਹਿੰਦੀ ਹੈ ਕਿ ਮੈਂ ਹੁਣ ਵੀ ਵਕਾਲਤ ਕਰ ਸਕਦੀ ਹਾਂ, ਅਜੇ ਇਸ ਪੇਸ਼ੇ ਵਿਚ ਦੇਰੀ ਨਹੀਂ ਹੋਈ ਹੈ। ਸੋਹਾ ਮੁਤਾਬਕ, ”ਮੈਂ ਉਨ੍ਹਾਂ ਨੂੰ ਕਹਿਣਾ ਹੈ ਕਿ ਜੋ ਮੈਂ ਕਰ ਰਹੀ ਹਾਂ, ਉਸ ਦਾ ਆਨੰਦ ਲੈ ਰਹੀ ਹਾਂ। ਮੈਂ ਖੁਸ਼ ਹਾਂ ਪਰ ਇਕ ਮਾਂ ਹੋਣ ਦੇ ਨਾਅਤੇ ਉਹ ਆਪਣੀ ਬੇਟੀ ਲਈ ਚਿੰਤਤ ਹੈ। ਉਨ੍ਹਾਂ ਦੀ ਚਿੰਤਾ ਹੈ ਕਿ ਮੈਂ ਅਗਲੇ 10 ਤੋਂ 20 ਸਾਲਾ ਵਿਚ ਕੀ ਕਰਾਂਗੀ।
ਜ਼ਿਕਰਯੋਗ ਹੈ ਕਿ ਸੋਹਾ ਆਪਣੀ ਅਗਲੀ ਫਿਲਮ ‘ਵਾਰ ਛੋੜ ਨਾ ਯਾਰ’ ਵਿਚ ਰੁੱਝੀ ਹੋਈ ਹੈ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫਰਾਜ ਹੈਦਰ ਦੇ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਵਿਚ ਸ਼ਰਮਨ ਜੋਸ਼ੀ ਅਤੇ ਜਾਵੇਦ ਜਾਫਰੀ ਹਨ।

Facebook Comment
Project by : XtremeStudioz