Close
Menu

ਮੇਰੀ ਸਰਕਾਰ ‘ਵਨ ਰੈਂਕ ਵਨ ਪੈਨਸ਼ਨ’ ਲਾਗੂ ਕਰੇਗੀ- ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ‘ਚ ਕਿਹਾ

-- 31 May,2015

ਨਵੀਂ ਦਿੱਲੀ, 31 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ‘ਚ ਸਾਬਕਾ ਸੈਨਿਕਾਂ ਦੀ ਸਾਲਾਂ ਪੁਰਾਣੀ ਮੰਗ ‘ਵਨ ਰੈਂਕ ਵਨ ਪੈਨਸ਼ਨ’ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਬਕਾ ਸੈਨਿਕਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਇਸ ਦੇ ਲਈ ਪ੍ਰਤੀਬੱਧ ਹੈ ਤੇ ਇਸ ਨੂੰ ਲਾਗੂ ਕਰਕੇ ਹੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੁੰਦੇ ਜੋ ਸਮੱਸਿਆਵਾਂ ਨੂੰ ਉਲਝਾ ਕੇ ਰੱਖ ਦੇਣ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ 40 ਸਾਲ ਪੁਰਾਣਾ ਹੈ ਤੇ ਪਿਛਲੀ ਸਰਕਾਰਾਂ ਨੇ ਇਨ੍ਹੇ ਸਾਲਾਂ ‘ਚ ਇਸ ਮੁੱਦੇ ਨੂੰ ਉਲਝਾ ਕੇ ਹੀ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਯੋਗ ‘ਤੇ ਗੱਲ ਕਰਦੇ ਹੋਏ ਯਾਦ ਦਿਵਾਇਆ ਕਿ ਆਗਾਮੀ 21 ਜੂਨ ਨੂੰ ਪਹਿਲਾ ਵਿਸ਼ਵ ਯੋਗ ਦਿਵਸ ਮਨਾਇਆ ਜਾਵੇਗਾ। ਦੇਸ਼ ਵਾਸੀਆਂ ਨਾਲ ਉਨ੍ਹਾਂ ਨੇ ਹੋਰ ਵੀ ਵਿਚਾਰ ਸਾਂਝੇ ਕੀਤੇ।

Facebook Comment
Project by : XtremeStudioz