Close
Menu

ਮੇਰੇ ਕਰੀਅਰ ਦੇ ਸਭ ਤੋਂ ਚੰਗੇ ਦੌਰਿਆਂ ‘ਚੋਂ ਇਕ : ਅਸ਼ਵਿਨ

-- 16 June,2015

ਫਾਤਉੱਲਾ, ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਬੰਗਲਾਦਸ਼ ਵਿਰੁੱਧ ਪੰਜ ਵਿਕਟਾਂ ਲੈ ਕੇ ਆਪਣੇ ਕਰੀਅਰ ਦੇ ਸਭ ਤੋਂ ਚੰਗੇ ਦੌਰੇ ਵਿਚ ਹੈ।  ਉਸ ਨੇ ਮੈਚ ਤੋਂ ਬਾਅਦ ਕਿਹਾ, ”ਨਿਸ਼ਚਿਤ ਤੌਰ ‘ਤੇ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰ ਰਿਹਾ ਹਾਂ। ਇਹ ਮੇਰੇ ਸਭ ਤੋਂ ਚੰਗੇ ਦੌਰੇ ਵਿਚੋਂ ਇਕ ਹੈ ਪਰ ਮੈਂ ਅਜਿਹਾ ਪਹਿਲਾਂ ਵੀ ਕਿਹਾ ਹੈ, ਇਸ ਲਈ ਮੈਂ ਇਕ ਵਾਰ ਫਿਰ ਖੁਦ ਹੈਰਾਨ ਹਾਂ ਹਾਲਾਂਕਿ ਸਿੱਖਣ ਦਾ ਦੌਰ ਕਦੇ ਖਤਮ ਨਹੀਂ ਹੁੰਦਾ।” ਉਸ ਨੇ ਕਿਹਾ, ”ਮੇਰੇ ਖਿਆਲ ਵਿਚ ਮੈਂ ਇਕ ਖੇਤਰ ਵਿਚ ਸੁਧਾਰ ਕੀਤਾ ਹੈ ਤੇ ਇਸ ਨਾਲ ਮੈਂ ਬਿਹਤਰ ਗੇਂਦਬਾਜ਼ੀ ਕਰ ਰਿਹਾ ਹਾਂ। ਨਾਲ ਹੀ ਮੈਂ ਕੋਣ ਦੇ ਨਾਲ ਗੇਂਦਬਾਜ਼ੀ ਕਰ ਪਾ ਰਿਹਾ ਹਾਂ। ਫਿਲਹਾਲ ਇਹ ਮੇਰਾ ਸੰਪੂਰਨ ਪ੍ਰਦਰਸ਼ਨ ਸੀ।”

Facebook Comment
Project by : XtremeStudioz