Close
Menu

ਮੇਰੇ ਕੋਲ ਹਿਟ ਫਿਲਮਾਂ ਦਾ ਫਾਰਮੂਲਾ ਨਹੀਂ ਹੈ : ਰਣਬੀਰ ਕਪੂਰ

-- 25 October,2013

3359827804ਮੁੰਬਈ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਫਿਲਮਾਂ ਨੂੰ ਹਿਟ ਕਰਨ ਦਾ ਕੋਈ ਫਾਰਮੂਲਾ ਨਹੀਂ ਹੈ।
ਰਣਬੀਰ ਕਪੂਰ ਦੀ ਹਾਲ ਹੀ ‘ਚ ਪ੍ਰਦਰਸ਼ਿਤ ਫਿਲਮ ‘ਬੇਸ਼ਰਮ’ ਟਿਕਟ ਖਿੜਕੀ ‘ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਸ ਨੇ ਕਿਹਾ ਕਿ ਮੈਨੂੰ ਇਸ ਫਿਲਮ ‘ਚ ਕੰਮ ਕਰਨ ਦਾ ਕੋਈ ਅਫਸੋਸ ਨਹੀਂ ਹੈ। ਹਰ ਫਿਲਮ ਨਾਲ ਅਭਿਨੇਤਾ ਕੁਝ ਨਾ ਕੁਝ ਜਰੂਰ ਸਿੱਖਦਾ ਹੈ। ਉਸ ਦਾ ਕਹਿਣਾ ਹੈ ਕਿ ਮੈਂ ਆਪਣੇ ਮਾਤਾ-ਪਿਤਾ ਨਾਲ ਪਹਿਲੀ ਵਾਰ ਕੰਮ ਕੀਤਾ ਹੈ ਅਤੇ ਇਹ ਮੇਰੇ ਲਈ ਚੰਗਾ ਤਜ਼ਰਬਾ ਹੈ। ਉਸ ਨੇ ਕਿਹਾ ਕਿ ਮੇਰੇ ਕੋਲ ਫਿਲਮਾਂ ਹਿਟ ਕਰਨ ਦਾ ਕੋਈ ਫਾਰਮੂਲਾ ਨਹੀਂ ਹੈ। ਪ੍ਰੋਫੈਸ਼ਨਲ ਕਲਾਕਾਰ ਹੋਣ ਨਾਤੇ ਮੈਨੂੰ ਸਫਲਤਾ ਅਤੇ ਅਸਫਲਤਾ ਨੂੰ ਇਕੋਂ ਜਿਹਾ ਹੀ ਲੈਣਾ ਚਾਹੀਦਾ ਹੈ।

Facebook Comment
Project by : XtremeStudioz