Close
Menu

ਮੇਰੇ ਫੈਸ਼ਨ ਦੀ ਸਮਝ ਥੋੜ੍ਹੀ ਵੱਖਰੀ ਹੈ- ਕੰਗਣਾ ਰਾਣੌਤ

-- 16 January,2017
ਨਵੀਂ ਦਿੱਲੀ— ਬਾਲੀਵੁੱਡ ਦੀ ਅਦਾਕਾਰਾ ਕੰਗਣਾ ਰਾਣੌਤ ਨੂੰ ਉਸ ਦੀਆਂ ਫਿਲਮਾਂ ਅਤੇ ਫੈਸ਼ਨ ਦੀ ਚੰਗੀ ਸਮਝ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੈਸ਼ਨ ‘ਚ ਅੱਗੇ ਰਹਿਣ ਲਈ ਉਨ੍ਹਾਂ ਨੂੰ ਕਾਫੀ ਲੰਬਾ ਸਮਾਂ ਨਹੀਂ ਲੱਗਿਆ। ਕੰਗਣਾ ਨੇ ਕਿਹਾ ਕਿ ਉਹ ਆਪਣੀ ਯੁਵਾ ਅਵੱਸਥਾ ਨਾਲ ਹੀ ਆਪਣੇ ਲੁੱਕ ‘ਚ ਨਵੇਂ-ਨਵੇਂ ਬਦਲਾਅ ਕਰਦੀ ਰਹਿੰਦੀ ਹੈ।
ਕੰਗਣਾ ਨੇ ਇਕ ਇੰਟਰਵਿਊ ‘ਚ ਕਿਹਾ, ”ਮੈਂ ਇਕ ਛੋਟੇ ਕਸਬੇ ਤੋਂ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਅਤੇ ਮੈਂ ਇਕ ਫੈਸ਼ਨ ‘ਚ ਨਾਮ ਬਣਾਉਣ ਲਈ ਜ਼ਿਆਦਾ ਸਮਾਂ ਨਹੀਂ ਲੱਗਿਆ। ਮੈਂ ਯੁਵਾ ਅਵਸੱਥਾ ਤੋਂ ਹੀ ਆਪਣੇ ਲੁੱਕ ‘ਚ ਨਵੀਆਂ-ਨਵੀਆਂ ਤਬਦੀਲੀਆਂ ਕਰਦੀ ਰਹੀ ਹਾਂ। ਇਸ ਤਰ੍ਹਾਂ ਨਹੀਂ ਹੈ ਇਸ ਫੈਸ਼ਨ ਦੇ ਕਾਰਨ ਨਾਲ ਮੈਂ ਆਪਣੇ ਜੱਦੀ ਸ਼ਹਿਰ ‘ਚ ਕੁਝ ਵੱਖਰੇ ਮਹਿਸੂਸ ਕਰਦੀ ਹੈ। ਕੰਗਣਾ ਦੀ ਆਉਣ ਵਾਲੀ ਫਿਲਮ ‘ਰੰਗੂਨ’ ਭਾਰਤ ਦੇ ਸੁਤੰਤਰਾਂ ਸੰਘਰਸ਼ ਤੋਂ ਪਹਿਲਾ 1940 ਦੌਰਾਨ ਦੀ ਪਿੱਠਭੂਮੀ ‘ਤੇ ਅਧਾਰਿਤ ਹੈ।
ਅਦਾਕਾਰਾ ਨੇ ਕਿਹਾ, ”ਮੇਰੇ ਪਿਤਾ ਨੂੰ ਉਸ ਦਾ ਸਟਾਈਲ ਪਸੰਦ ਨਹੀਂ ਆਉਂਦਾ ਸੀ। ਉਹ ਕਾਫੀ ਗੁੱਸੇ ਹੋ ਜਾਂਦੇ ਸਨ, ਹਾਲਾਂਕਿ ਕੰਗਣਾ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਸੀ। ਵਿਸ਼ਾਲ ਭਾਰਦਵਾਜ਼ ਦੀ ਫਿਲਮ ‘ਚ ਕੰਗਣਾ ਤੋਂ ਇਲਾਵਾ ਸ਼ਾਹਿਦ ਕਪੂਰ ਅਤੇ ਸੈਫ ਅਲੀ ਖ਼ਾਨ ਵੀ ਮੁੱਖ ਭੂਮਿਕਾਵਾਂ ‘ਚ ਹਨ। ਇਸ ਫਿਲਮ ਤੋਂ ਇਲਾਵਾ ਕੰਗਣਾ ਨੂੰ ਉਸ ਦੀ ਆਉਣ ਵਾਲੀ ਫਿਲਮ ‘ਰਾਣੀ ਲਕਸ਼ਮੀ ਬਾਈ’ ਅਤੇ ਸਿਮਰਨ’ ‘ਚ ਦੇਖਿਆ ਜਾਵੇਗਾ।
Facebook Comment
Project by : XtremeStudioz