Close
Menu

ਮੇਸੀ ਦੇ ਅਕਸ ‘ਤੇ ਟੈਕਸ ਚੋਰੀ ਦਾ ਦਾਗ

-- 27 September,2013

ਮੈਡ੍ਰਿਡ – ਦੁਨੀਆ ਦੇ ਮਸ਼ਹੂਰ ਫੁੱਟਬਾਲਰ ਬਾਰਸੀਲੋਨਾ ਦੇ ਲਿਓਨ ਮੇਸੀ ਭਾਵੇਂ ਹੀ ਮੈਦਾਨ ‘ਤੇ ਆਪਣੀ ਹਮਲਾਵਰ ਖੇਡ ਤੇ ਸ਼ਾਂਤ ਸੁਭਾਅ ਲਈ ਮਸ਼ਹੂਰ ਹੋਵੇ ਪਰ ਉਸਦੇ ਇਸ ਸਾਫ ਅਕਸ ‘ਤੇ ਟੈਕਸ ਚੋਰੀ ਦਾ ਦਾਗ ਲੱਗ ਗਿਆ ਹੈ।
ਮੇਸੀ ‘ਤੇ  ਸ਼ੁੱਕਰਵਾਰ ਨੂੰ ਅਦਾਲਤ ਨੇ ਟੈਕਸ ਦੀ ਚੋਰੀ ਦਾ ਦੋਸ਼ ਲਗਾਇਆ। ਮੇਸੀ ‘ਤੇ 2006 ਤੋਂ 2009 ਤਕ ਕਰੀਬ 50 ਲੱਖ ਯੂਰੋ ਦੀ ਟੈਕਸ ਚੋਰੀ ਦਾ ਦੋਸ਼ ਹੈ, ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਟੈਕਸ ਚੋਰੀ ਦੇ ਮਾਮਲੇ ਦੇ ਬਾਵਜੂਦ ਚਾਰ ਵਾਰ ਵਰਲਡ ਫੁੱਟਬਾਲ ਆਫ ਦਿ ਈਅਰ ਰਹੇ ਮੇਸੀ ਦੇ ਪ੍ਰਦਰਸ਼ਨ ‘ਤੇ ਇਸਦਾ ਕੋਈ ਪ੍ਰਵਾਭ ਨਹੀਂ ਪਿਆ ਹੈ।ਮੇਸੀ ਨੇ ਇਸ ਸੀਜ਼ਨ ਵਿਚ ਬਾਰਸੀਲੋਨਾ ਵਲੋਂ 7 ਮੈਚਾਂ ਵਿਚ 10 ਗੋਲ ਕੀਤੇ ਹਨ। ਇਸ ਤੋਂ ਪਹਿਲਾਂ ਜੁਲਾਈ ਵਿਚ ਵੀ ਅਰਜਨਟੀਨੀ ਫੁੱਟਬਾਲਰ ਨੇ ਕਿਹਾ ਸੀ ਕਿ ਉਹ ਆਪਣੇ ਪਿਤਾ ਦੀ ਤਰ੍ਹਾਂ ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਤੇ ਉਨ੍ਹਾਂ ਦਾ ਵਕੀਲ ਇਨ੍ਹਾਂ ਮਾਮਲਿਆਂ ਨੂੰ ਦੇਖਦਾ ਹੈ।
ਅਦਾਲਤ ਨੇ ਮੇਸੀ ਤੇ ਉਸਦੇ ਪਿਤਾ ਜਾਰਜ ਮੇਸੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਮੇਸੀ ਵਿਰੁੱਧ ਇਹ ਮਾਮਲਾ ਜੂਨ ਵਿਚ ਸ਼ੁਰੂ ਹੋਇਆ ਸੀ। ਸਰਕਾਰੀ ਵਕੀਲ ਦਾ ਦੋਸ਼ ਹੈ ਕਿ ਮੇਸੀ ਨੇ ਆਪਣੇ ‘ਇਮੇਜ ਰਾਈਟ’ ਨਾਲ 2006 ਤੋਂ 2009 ਵਿਚਾਲੇ ਕਾਫੀ ਕਮਾਈ ਕੀਤੀ ਸੀ। ਮੇਸੀ ਤੇ ਉਸਦੇ ਪਿਤਾ ਨੂੰ ਇਨ੍ਹਾਂ ਦੋਸ਼ਾਂ ਤਹਿਤ ਜੇਲ ਜਾਣਾ ਪੈ ਸਕਦਾ ਹੈ, ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਬਾਰਸੀਲੋਨਾ ਫੁੱਟਬਾਲਰ ਮੇਸੀ ਦਾ ਅਕਸ ਉਸ  ਦੇ ਪ੍ਰਸ਼ੰਸਕਾਂ ‘ਤੇ ਇੰਨਾ ਪ੍ਰਭਾਵਸ਼ਾਲੀ ਹੈ ਕਿ ਇਸਦਾ ਉਨ੍ਹਾਂ ‘ਤੇ ਬਹੁਤਾ ਅਸਰ ਪੈਣ ਦੀ ਉਮੀਦ ਨਹੀਂ ਹੈ। ਕੋਰਟ ਕੇਸ ਦੇ ਬਾਵਜੂਦ ਮੇਸੀ ਆਪਣੇ ਇਮੇਜ ਰਾਈਟ ਨਾਲ ਚੰਗੀ ਖਾਸੀ ਕਮਾਈ ਕਰ ਰਿਹਾ ਹੈ। ਸਾਲ 2007 ਤੋਂ 2009 ਵਿਚਾਲੇ ਮੇਸੀ ਨੇ ਇਕ ਕਰੋੜ ਤੋਂ ਵੱਧ ਯੂਰੋ ਦੀ ਕਮਾਈ ਇਕੱਲੇ ਆਪਣੀ ਇਮੇਜ ਰਾਈਟ ਤੋਂ ਕੀਤੀ ਸੀ।

Facebook Comment
Project by : XtremeStudioz