Close
Menu

ਮੇਸੀ ਦੇ ਦੋ ਗੋਲ, ਅਰਜੇਨਟੀਨਾ ਵਿਸ਼ਵ ਕੱਪ ‘ਚ

-- 11 September,2013

Lionel Messi says he does not compete to be world's best with Cristiano Ronaldo - video

ਅਸੁਨਸਿਓਨ-11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕਪਤਾਨ ਲਿਓਨਲ ਮੇਸੀ ਦੇ ਦੋ ਗੋਲ ਨਾਲ ਅਰਜੇਨਟੀਨਾ ਨੇ ਪਰਾਗਵੇ ਨੂੰ 5-2 ਨਾਲ ਹਰਾ ਕੇ ਵਿਸ਼ਵ ਕੱਪ ‘ਚ ਜਗ੍ਹਾ ਬਣਾ ਲਈ ਹੈ। ਮੇਸੀ ਨੇ ਹਰੇਕ ਹਾਫ ‘ਚ ਗੋਲ ਕੀਤੇ ਜਿਸ ਨਾਲ ਦੱਖਣੀ ਅਮਰੀਕੀ ਟੀਮ ਨੇ ਮੰਗਲਵਾਰ ਨੂੰ ਸ਼ਾਨਦਾਰ ਜਿੱਤ ਦਰਜ ਕਰਕੇ ਅਗਲੇ ਸਾਲ ਬ੍ਰਾਜ਼ੀਲ ‘ਚ ਹੋਣ ਵਾਲੇ ਫਾਈਨਲ ਦੇ ਲਈ ਆਪਣਾ ਸਥਾਨ ਨਿਸ਼ਚਿਤ ਕਰ ਲਿਆ ਹੈ। ਅਰਜੇਨਟੀਨੀ ਟੀਮ ‘ਚ ਹਾਲਾਂਇਕ ਅੰਤਿਮ ਇਲੈਵਨ ਦੇ ਪੰਸਦੀਦਾ ਚਾਰ ਖਿਡਾਰੀ ਮੁਅੱਤਲੀ ਦੇ ਕਰਾਨ ਨਹੀਂ ਖੇਡ ਸਕੇ। ਉਨ੍ਹਾਂ ਨੂੰ ਕੁਆਲੀਫਾਈ ਕਰਨ ਦੇ ਲਈ ਸਿਰਫ ਇਕ ਅੰਕ ਦੀ ਲੋੜ ਸੀ। ਪਰ ਐਲੇਜਾਂਦ੍ਰੋ ਸਾਬੇਲਾ ਦੀ ਟੀਮ ਨੇ ਦਿਖਾ ਦਿੱਤਾ ਕਿ ਉਨ੍ਹਾਂ ਨੂੰ ਬ੍ਰਾਜ਼ੀਲ ਵਿਚ ਮਜ਼ਬੂਤ ਟੀਮਾਂ ਵਿਚੋਂ ਇਕ ਕਿਉਂ ਮੰਨਿਆ ਜਾ ਰਿਹਾ ਹੈ। ਮੇਸੀ ਨੇ 12ਵੇਂ ਮਿੰਟ ‘ਚ ਪੈਨਲਟੀ ਸਪਾਟ ਤੋਂ ਗੋਲ ਦਾਗਕੇ ਟੀਮ ਨੂੰ ਅੱਗੇ ਕਰ ਦਿੱਤਾ ਪਰ 6 ਮਿੰਟ ਬਾਅਦ ਪਰਾਗਵੇ ਨੇ ਜੋਸ ਨੁਨੇਜਨਾਲ ਦੇ ਗੋਲ ਨਾਲ ਬਰਾਬਰੀ ਕੀਤੀ। ਮੈਨਚੈਸਟਰ ਸਿਟੀ ਦੇ ਸਟ੍ਰਾਈਕਰ ਸਰਗਿਓ ਅਗੁਏਰਾ ਨੇ 32ਵੇਂ ਮਿੰਟ ‘ਚ ਅਰਜਨਟੀਨਾ ਨੂੰ 2-1 ਨਾਲ ਬੜ੍ਹਤ ਦਿਵਾ ਦਿੱਤੀ। ਰਿਆਲ ਮੈਡ੍ਰਿਡ ਦੇ ਵਿੰਗਰ ਐਂਜੇਲ ਡਿ ਮਾਰੀਆ ਨੇ ਹਾਫ ਟਾਈਮ ਤੋਂ ਬਾਅਦ 50ਵੇਂ ਮਿੰਟ ਵਿਚ ਛੇਤੀ ਹੀ ਇਸ ਨੂੰ 3-1 ਕਰ ਦਿੱਤਾ। ਕੁਝ ਪਲਾਂ ਬਾਅਦ ਅਰਜੇਨਟੀਨਾ ਨੂੰ ਦੂਜੀ ਪੈਨਲਟੀ ਮਿਲੀ ਜਿਸ ‘ਚ ਮਿਸੀ ਨੇ ਆਪਣਾ ਦੂਜਾ ਗੋਲ ਦਾਗਿਆ ਅਤੇ ਸਕੋਰ 4-1 ਹੋ ਗਿਆ। ਪਰਾਗਵੇ ਦੇ ਤਜੁਰਬੇਕਾਰ ਰੋਕੇ ਸਾਂਤਾ ਕਰੁਜ ਨੇ 2010 ਵਿਸ਼ਵ ਕੱਪ ਕੁਆਰਟਰਫਾਈਨਲ ‘ਚ ਪਹੁੰਚਣ ਵਾਲੀ ਟੀਮ ਦੇ ਲਈ ਕੰਸੋਲੇਸ਼ਨ ਗੋਲ ਕੀਤਾ ਪਰ ਮੈਕਸੀ ਰੋਡ੍ਰਿਗੇਜ ਨੇ ਅੰਤਿਮ ਪਲ ‘ਚ ਅਰਜਨਟੀਨਾ ਦੇ ਲਈ ਪੰਜਵਾਂ ਗੋਲ ਦਾਗਿਆ। ਦੂਜੇ ਸਥਾਨ ‘ਤੇ ਕਾਬਜ ਕੋਲੰਬੀਆ ਮੋਂਟੇਵੀਡੀਓ ‘ਚ ਉਰੂਗਵੇ ਤੋਂ 0-2 ਨਾਲ ਹਾਰਨ ਕਾਰਨ ਕੁਆਲੀਫਾਈ ਕਰਨ ਦੇ ਮੌਕੇ ਤੋਂ ਖੁੰਝ ਗਈ।

Facebook Comment
Project by : XtremeStudioz