Close
Menu

ਮੇਸੀ ਦੇ ਦੋ ਗੋਲ, ਅਰਜੇਨਟੀਨਾ ਵਿਸ਼ਵ ਕੱਪ ‘ਚ

-- 11 September,2013

ਕਰਾਚੀ—11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ‘ਚ ਪਾਕਿਸਤਾਨ ਦੇ ਕੁਆਲੀਫਾਈ ਨਾ ਕਰਨ ਤੋਂ ਬਾਅਦ ਪਾਕਿਸਤਾਨ ਹਾਕੀ ਫੈਡਰੇਸ਼ਨ ਦੀ ਬੁੱਧਵਾਰ ਨੂੰ ਲਾਹੌਰ ‘ਚ ਹੋਣ ਵਾਲੀ ਬੈਠਕ ‘ਚ ਕਈ ਫੇਰਬਦਲ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਸਕੱਤਰ ਆਸਿਫ ਬਾਜਵਾ ਨੂੰ ਅਹੁਦੇ ਤੋਂ ਹਟਣ ਲਈ ਕਿਹਾ ਜਾ ਸਕਦਾ ਹੈ ਜਦਕਿ ਮੁੱਖ ਕੋਚ ਅਤੇ ਮੈਨੇਜਰ ਅਖਤਰ ਰਸੂਲ ਨੂੰ ਵੀ ਅਸਤੀਫਾ ਦੇਣ ਲਈ ਕਿਹਾ ਜਾ ਸਕਦਾ ਹੈ। ਇਕ ਸੂਤਰ ਨੇ ਕਿਹਾ ਕਿ ਬਦਲਾਅ ਤਾਂ ਹੋਣੇ ਹੀ ਹਨ। ਬਾਜਵਾ ਸੱਤਾਧਾਰੀ ਪਾਰਟੀ ‘ਚ ਆਪਣੇ ਰਾਜਨੀਤਿਕ ਤਾਲੂਕਾਤ ਦੀ ਵਰਤੋਂ ਕਰਕੇ ਪੰਜਾਬ ਜਾਂ ਪਾਕਿਸਤਾਨ ਖੇਡ ਬੋਰਡ ‘ਚ ਵੱਡਾ ਅਹੁਦਾ ਪੱਕਾ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਾਜਵਾ ਦੇ ਪੂਰਾਣੇ ਦੋਸਤ ਅਤੇ ਪਿਛਲੇ ਚਾਰ ਸਾਲ ਤੋਂ ਪੀ. ਐੱਚ. ਐੱਫ. ਉਪ ਮੁੱਖੀ ਮੁਜ਼ਾਹਿਦ ਫੈਡਰੇਸ਼ਨ ‘ਚ ਸਕੱਤਰ ਦੇ ਅਹੁਦੇ ਦੀ ਦੌੜ ‘ਚ ਹਨ। ਉਨ੍ਹਾਂ ਦੱਸਿਆ ਕਿ ”ਇਹ ਬੈਠਕ ਦਿਲਚਸਪ ਹੋਵੇਗੀ, ਕਿਉਂਕਿ ਟੀਮ ਦੇ ਵਿਸ਼ਵ ਕੱਪ ਤੋਂ ਬਾਹਰ ਰਹਿਣ ਤੋਂ ਬਾਅਦ ਕੋਈ ਵੀ ਪੀ. ਐੱਚ. ਐੱਫ ਨੂੰ ਮੁਆਫ ਕਰਨ ਲਈ ਤਿਆਰ ਨਹੀਂ ਹੈ। ਸਾਬਕਾ ਓਲੰਪੀਅਨਾਂ ਨੇ ਖੇਡ ਮੰਤਰੀ ਨਾਲ ਛੋਟੀ ਕਮੇਟੀ ਦਾ ਗਠਨ ਕਰਕੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਸਲਾਹ ਦਿੱਤੀ ਹੈ।”ਕਾਰਜਕਾਰੀ ਬੋਰਡ ਦੀ ਬੈਠਕ ਤੋਂ ਪਹਿਲਾਂ ਸਾਬਕਾ ਓਲੰਪੀਅਨਾਂ ਅਤੇ ਖਿਡਾਰੀਆਂ ਨੇ ਫੈਡਰੇਸ਼ਨ ‘ਚ ਬਦਲਾਅ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਓਲੰਪੀਅਨਾਂ ਦੇ ਇਕ ਗਰੁੱਪ ਨੇ ਕਰਾਚੀ ਪ੍ਰੈਸ ਕਲੱਬ ‘ਚ ਪ੍ਰੈਸ ਕਾਨਫਰੰਸ ਕਰਕੇ ਕਮੇਟੀ ਦੇ ਗਠਨ ਦੀ ਮੰਗ ਕੀਤੀ।

Facebook Comment
Project by : XtremeStudioz