Close
Menu

‘ਮੇਹਰੂਨੀਸਾ’ ਲਈ ਉਰਦੂ ਸਿੱਖ ਰਹੀ ਹੈ ਚਿਤਰਾਂਗਦਾ

-- 07 August,2013

Chitrangada-Singh

ਮੁੰਬਈ- ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਚਿਤਰਾਂਗਦਾ ਸਿੰਘ ਆਪਣੀ ਆਉਣ ਵਾਲੀ ਫਿਲਮ ‘ਮੇਹਰੂਨੀਸਾ’ ਲਈ ਇੰਨਾਂ ਦਿਨੀਂ ਉਰਦੂ ਸਿੱਖ ਰਹੀ ਹੈ। ਮੰਨੇ-ਪ੍ਰਮੰਨੇ ਡਾਇਰੈਕਟਰ ਸੁਧੀਰ ਮਿਸ਼ਰਾ ਮੇਹਰੂਨੀਸਾ ਨਾਂ ਦੀ ਇਕ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਦਾ ਨਿਰਮਾਣ ਅਮਿਤਾਭ ਬੱਚਨ ਆਪਣੀ ਪ੍ਰੋਡਕਸ਼ਨ ਕੰਪਨੀ ਏ. ਬੀ. ਕਾਰਪ ਦੇ ਬੈਨਰ ਹੇਠ ਕਰਨਗੇ। ਦੱਸਿਆ ਜਾਂਦਾ ਹੈ ਕਿ ਇਸ ਫਿਲਮ ਲਈ ਅਮਿਤਾਭ, ਰਿਸ਼ੀ ਕਪੂਰ ਅਤੇ ਚਿਤਰਾਂਗਦਾ ਸਿੰਘ ਦੀ ਚੋਣ ਕੀਤੀ ਗਈ ਹੈ।
ਸੁਧੀਰ ਮਿਸ਼ਰਾ ਦੀ ਇਹ ਪਹਿਲੀ ਫਿਲਮ ਲਖਨਊ ਦੀ ਪਿੱਠਭੂਮੀ ‘ਤੇ ਆਧਾਰਿਤ ਹੋਵੇਗੀ। ਇਸ ਫਿਲਮ ਵਿਚ ਆਪਣੇ ਕਿਰਦਾਰ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਉਣ ਲਈ ਚਿਤਰਾਂਗਦਾ ਨੇ ਹੋਮ ਵਰਕਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਹ ਇੰਨਾਂ ਦਿਨੀਂ ਉਰਦੂ ਸਿੱਖ ਰਹੀ ਹੈ। ਚਿਤਰਾਂਗਦਾ ਸਿੰਘ ਨੇ ਮੇਹਰੂਨੀਸਾ ਦੀ ਜੀਵਨੀ ਅਤੇ ਕਹਾਣੀਆਂ ਨੂੰ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ।

Facebook Comment
Project by : XtremeStudioz