Close
Menu

ਮੈਂ ਅਜੇ ਸਟਾਰ ਨਹੀਂ ਹਾਂ : ਆਲੀਆ ਭੱਟ

-- 07 October,2013

ਮੁੰਬਈ—ਬਾਲੀਵੁੱਡ ਦੀ ਨਵੀਂ ਅਭਿਨੇਤਰੀ ਅਤੇ ਮਹੇਸ਼ ਭੱਟ ਦੀ ਧੀ ਆਲੀਆ ਭੱਟ ਦਾ ਕਹਿਣਾ ਹੈ ਕਿ ਉਹ ਅਜੇ ਸਟਾਰ ਨਹੀਂ ਹੈ ਅਤੇ ਇੱਥੇ ਸਿੱਖ ਰਹੀ ਹੈ। ਸਾਲ 2012 ‘ਚ ਰਿਲੀਜ਼ ਕਰਨ ਜੌਹਰ ਦੀ ਫਿਲਮ ‘ਸਟੂਡੈਂਟ ਆਫ ਦਾ ਈਅਰ’ ਨਾਲ ਧਮਾਕੇਦਾਰ ਐਂਟਰੀ ਕਰਨ ਵਾਲੀ ਆਲੀਆ ਭੱਟ ਨੇ ਕਿਹਾ ਮੈਂ ਅਜੇ ਸਟਾਰ ਨਹੀਂ ਬਣੀ ਹਾਂ, ਮੈਂ ਸਿੱਖ ਰਹੀ ਹਾਂ। ਮੈਂ ਨਿਰਦੇਸ਼ਕਾਂ ‘ਤੇ ਅਜੇ ਕਾਫੀ ਨਿਰਭਰ ਕਰਦੀ ਹਾਂ। ਮੈਨੂੰ ਇੱਥੇ ਆਏ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਹੈ। ਮੈਂ ਕਾਫੀ ਅੱਗੇ ਤੱਕ ਜਾਣਾ ਹੈ। ਆਲੀਆ ਭੱਟ ਦੀ ਆਉਣ ਵਾਲੀ ਫਿਲਮਾਂ ‘ਚ ‘ਹਾਈਵੇ’ ਅਤੇ ’2-ਸਟੇਟਸ’ ਮੁੱਖ ਹਨ। ਆਲੀਆ ਨੇ ਕਿਹਾ ਕਿ ‘ਹਾਈਵੇ’ ‘ਚ ਰਣਦੀਪ ਹੁੱਡਾ ਨਾਲ ਕੰਮ ਕਰ ਕਰਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਹ ਇੱਕ ਵਧੀਆ ਕਲਾਕਾਰ ਹੈ। ਅਰਜੁਨ ਦੀ ਮੈਂ ‘ਇਸ਼ਕਜਾਦ’ ਦੇਖੀ ਸੀ ਅਤੇ ਉਨ੍ਹਾਂ ਦਾ ਕੰਮ ਬਹੁਤ ਪਸੰਦ ਕੀਤਾ ਸੀ। ਆਲੀਆ ਭੱਟ ਨੇ ਕਿਹਾ ’2-ਸਟੇਟਸ’ ‘ਚ ਅਰਜੁਨ ਨੇ ਮੇਰੀ ਕਾਫੀ ਮਦਦ ਕੀਤੀ ਹੈ। ਅਰਜੁਨ ਬਹੁਤ ਸ਼ਾਨਦਾਰ ਅਭਿਨੇਤਾ ਹੈ ਅਤੇ ਇੱਕ ਵਧੀਆ ਇੰਨਸਾਨ ਵੀ। ਮੈਂ ਇਸ ਫਿਲਮ ‘ਚ ਦੱਖਣੀ ਭਾਰਤੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਅਤੇ ਇਸਦੇ ਲਈ ਅਰਜੁਨ ਨੇ ਮੇਰੀ ਬਹੁਤ ਮਦਦ ਕੀਤੀ ਹੈ।

Facebook Comment
Project by : XtremeStudioz