Close
Menu

ਮੈਂ ਆਪਣੇ ਕਰੀਅਰ ਲਈ ਕਦੇ ਯੋਜਨਾ ਨਹੀਂ ਬਣਾਈ : ਸ਼੍ਰੀਦੇਵੀ

-- 10 July,2017

ਮੁੰਬਈ— ਅਭਿਨੇਤਰੀ ਸ਼੍ਰੀਦੇਵੀ ਦਾ ਕਹਿਣਾ ਹੈ ਕਿ ਉਹ ਜੋ ਕਰਨਾ ਚਾਹੁੰਦੀ ਹੈ, ਉਸ ਤਰ੍ਹਾਂ ਦੀਆਂ ਫਿਲਮਾਂ ਤੈਅ ਕਰਨਾ ਉਸ ਦੇ ਹੱਥ ‘ਚ ਨਹੀਂ ਹੈ। ਇਹ ਫਿਲਮ ਨਿਰਮਾਤਾਵਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਉਸ ਨੂੰ ਚੁਣੌਤੀਪੂਰਨ ਭੂਮਿਕਾਵਾਂ ਲਈ ਲੈਣ। 53 ਸਾਲ ਦੀ ਅਭਿਨੇਤਰੀ ਦਾ ਕਹਿਣਾ ਹੈ ਕਿ ਉਸ ਦੇ ਤਿੰਨ ਦਹਾਕੇ ਦੇ ਲੰਮੇ ਕਰੀਅਰ ‘ਚ ਉਸ ਨੇ ਜਿਨ੍ਹਾਂ ਫਿਲਮਾਂ ‘ਚ ਕੰਮ ਕੀਤਾ ਹੈ, ਉਨ੍ਹਾਂ ‘ਚ ਉਸ ਨੇ ਕਦੇ ਵੀ ਕੰਮ ਕਰਨ ਦੀ ਯੋਜਨਾ ਨਹੀਂ ਬਣਾਈ ਸੀ।
ਸ਼੍ਰੀਦੇਵੀ ਨੇ ਕਿਹਾ, ‘ਜਦੋਂ ਮੈਂ ਇਕ ਫਿਲਮ ਚੁਣਦੀ ਹਾਂ ਤਾਂ ਇਹ ਮੇਰੀ ਪਸੰਦ ਨਹੀਂ ਹੈ ਪਰ ਜਦੋਂ ਪਸੰਦ ਦੀ ਗੱਲ ਹੁੰਦੀ ਹੈ, ਮੈਂ ਉਸ ਮੌਕੇ ਨੂੰ ਉਠਾਉਣਾ ਚਾਹੁੰਦੀ ਹਾਂ। ਭਗਵਾਨ ਦਿਆਲੂ ਹੈ। ਸਾਰੀਆਂ ਫਿਲਮਾਂ ਜੋ ਮੈਂ ਕੀਤੀਆਂ ਹਨ, ਮੈਂ ਉਨ੍ਹਾਂ ਦੀ ਯੋਜਨਾ ਨਹੀਂ ਬਣਾਈ ਹੈ। ਉਹ ਸਿਰਫ ਮੈਨੂੰ ਮਿਲ ਗਈਆਂ।’
ਆਪਣੀ ਬੇਟੀ ਲਈ ‘ਮੌਮ’ ‘ਚ ਬਦਲਾ ਲੈਣ ਵਾਲੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਨੂੰ ਸਾਕਾਰਾਤਮਕ ਪ੍ਰਤੀਕਿਰਿਆਵਾਂ ਮਿਲੀਆਂ ਹਨ। ਉਸ ਨੇ ਆਪਣੀ ਫਿਲਮ ‘ਇੰਗਲਿਸ਼ ਵਿੰਗਲਿਸ਼’ ਦੀ ਰਿਲੀਜ਼ ਦੇ 5 ਸਾਲਾਂ ਬਾਅਦ ਵਾਪਸੀ ਕੀਤੀ ਹੈ।

Facebook Comment
Project by : XtremeStudioz