Close
Menu

ਮੈਂ ਈਰਖਾਲੂ ਸੁਭਾਅ ਵਾਲੀ ਨਹੀਂ ਹਾਂ-ਪ੍ਰਿਯੰਕਾ

-- 26 October,2013

ਮੁੰਬਈ-ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਜਦੋਂ ਕੋਈ ਖੂਬਸੂਰਤ ਲੱਗਦਾ ਹੈ ਤਾਂ ਉਨ੍ਹਾਂ ਨੂੰ ਉਸ ਨਾਲ ਈਰਖਾ ਨਹੀਂ ਹੁੰਦੀ ਪਰ ਉਹ ਉਸ ਦੀ ਪ੍ਰਸ਼ੰਸਾ ਕਰਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਮੈਂ ਈਰਖਾਲੂ ਸੁਭਾਅ ਨਹੀਂ ਹਾਂ। ਮੈਂ ਦੂਜਿਆਂ ਦੇ ਸਟਾਈਲ ਦੀ ਪ੍ਰਸ਼ੰਸਾ ਕਰਦੀ ਹਾਂ। ਜੇਕਰ ਕੋਈ ਚੰਗੀ ਤਰ੍ਹਾਂ ਤਿਆਰ ਹੁੰਦਾ ਹੈ ਤਾਂ ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਬਹੁਤ ਚੰਗੇ ਲੱਗ ਰਹੇ ਹੋ। ਪਹਿਲੀ ਮਿਸ ਵਰਲਡ ਨੇ ਕਿਹਾ ਕਿ ਮੇਰਾ ਪ੍ਰੋਗਰਾਮ ਬਹੁਤ ਰੁੱਝਿਆ ਹੋਇਆ ਹੈ। ਅਜਿਹਾ ਮੇਰੇ ਨਾਲ ਹਮੇਸ਼ਾ ਹੁੰਦਾ ਹੈ। ਮੈਂ ਆਪਣੇ ਸੰਗੀਤ ਕੈਰੀਅਰ ਤੋਂ ਇਲਾਵਾ ‘ਰਾਮ ਲੀਲਾ’ ਦੇ ਗੀਤ ਅਤੇ ਆਪਣੀ ਆਉਣ ਵਾਲੀ ਫਿਲਮ ‘ਕ੍ਰਿਸ਼ 3′ ਨੂੰ ਲੈ ਕੇ ਬਹੁਤ ਰੁੱਝੀ ਹੋਈ ਹਾਂ। ਮੈਨੂੰ ਹਰ ਚੀਜ਼ ਦਾ ਪ੍ਰਚਾਰ ਕਰਨਾ ਹੋਵੇਗਾ। ਮੈਨੂੰ ਆਪਣੇ ਕੰਮ ‘ਤੇ ਬਹੁਤ ਮਾਣ ਹੈ ਅਤੇ ਮੈਂ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ‘ਚ ਵਿਸ਼ਵਾਸ ਰੱਖਦੀ ਹਾਂ। ਉਨ੍ਹਾਂ ਨੇ ‘ਕ੍ਰਿਸ਼ 3′ ਬਾਰੇ ਕਿਹਾ ਕਿ ਇਹ ਫਿਲਮ ਸਖਤ ਮਿਹਨਤ ਦਾ ਨਤੀਜਾ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ। ਪ੍ਰਿਯੰਕਾ ਦਾ ਪਾਪ ਐਲਬਮ ‘ਐਗਜ਼ਾਟਿਕ’ ਆਈ ਟਿਊਨਜ਼ ਅਤੇ ਨੋਕੀਆ ਚਾਰਟ ‘ਚ ਪਹਿਲੇ ਸਥਾਨ ‘ਤੇ ਹੈ, ਜਿਸ ਨੂੰ ਲੈ ਕੇ ਅਭਿਨੇਤਰੀ ਬਹੁਤ ਖੁਸ਼ ਹੈ। ਉਨ੍ਹਾਂ ਨੇ ਜੇਲਸ 21 ਸਟੋਰ ‘ਚ ਆਪਣੇ ਐਲਬਮ ਦੀ ਸਫਲਤਾ ਮਨਾਈ ਹੈ ਅਤੇ ਕਿਹਾ ਮੈਂ ਬਹੁਤ ਖੁਸ਼ ਹਾਂ। ਇਹ ਮੇਰੇ ਅਤੇ ਮੇਰੇ ਪਿਤਾ ਲਈ ਬਹੁਤ ਵੱਡੀ ਗੱਲ ਹੈ। ਪ੍ਰਿਯੰਕਾ ਦੇ ਪਿਤਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ।

Facebook Comment
Project by : XtremeStudioz