Close
Menu

ਮੈਂ ਕਿਸੇ ਰਾਜਨੀਤਿਕ ਦਲ ਦਾ ਪ੍ਰਚਾਰ ਨਹੀਂ ਕਰ ਰਿਹਾ : ਰਾਮਦੇਵ

-- 15 October,2013

ਖਜ਼ੁਰਾਹੋ— ਯੋਗ ਗੁਰੂ ਬਾਬਾ ਰਾਮਦੇਵ ਨੇ ਸੋਮਵਾਰ ਨੂੰ ਕਿਹਾ ਕਿ ਉਹ ਕਿਸੇ ਰਾਜਨੀਤਿਕ ਦਲ ਦਾ ਪ੍ਰਚਾਰ ਨਹੀਂ ਕਰ ਰਹੇ ਹਨ। ਉਹ ਇਹ ਕਹਿਣ ਤੋਂ ਨਹੀਂ ਝਿਜਕੇ ਕਿ ਨਰਿੰਦਰ ਮੋਦੀ ਜਨਤਾ ਦੀ ਆਵਾਜ਼ ਬਣ ਚੁੱਕੇ ਹਨ। ਮੱਤਦਾਤਾ ਜਾਗਰਣ ਮੁਹਿੰਮ ਦੇ ਲਈ ਖਜ਼ੁਰਾਹੋ ਆਏ ਬਾਬਾ ਰਾਮਦੇਵ ਨੇ ਕਿਹਾ ਕਿ ਹਰ ਤਰ੍ਹਾਂ ਦੀ ਜਾਂਚ ‘ਚ ਇਹ ਸਪੱਸ਼ਟ ਹੋ ਗਿਆ ਹੈ ਕਿ ਮੋਦੀ ਜਨਤਾ ਆਵਾਜ਼ ਬਣ ਚੁੱਕੇ ਹਨ ਅਤੇ ਪੂਰਾ ਦੇਸ਼ ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਵੇਖਣਾ ਚਾਹੁੰਦਾ ਹੈ। ਰਾਮਦੇਵ ਨੇ ਕਿਸੇ ਵੀ ਪਾਰਟੀ ਦੇ ਚੋਣ ਪ੍ਰਚਾਰ ਦੀ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਯੋਗ ਦਾ ਪ੍ਰਚਾਰ ਕਰ ਰਹੇ ਹਨ, ਤਾਂ ਜੋ ਦੇਸ਼ ਵਧੀਆ ਬਣੇ ਅਤੇ ਕਾਲਾਧਨ ਵਾਪਸ ਆਏ। ਕਾਂਗਰਸ ਪਾਰਟੀ ਅਤੇ ਚੋਣ ਕਮਿਸ਼ਨ ਵਲੋਂ ਉਨ੍ਹਾਂ ਦੇ ਪ੍ਰੋਗਰਾਮ ਦੀ ਰਿਕਾਰਡਿੰਗ ਦੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਵਧੀਆ ਗੱਲ ਹੈ, ਅਸੀਂ ਕੋਈ ਦੇਸ਼ਦਰੋਹ ਦਾ ਕੰਮ ਤਾਂ ਕਰ ਨਹੀਂ ਰਹੇ। ਸਾਡੀ ਗੱਲ ਜਨਤਾ ਤੱਕ ਪਹੁੰਚੇ ਅਤੇ ਰਿਕਾਰਡਿੰਗ ਰਾਹੀ ਦੇਸ਼ ਨੂੰ ਲੁੱਟਣ ਵਾਲੇ ਵੀ ਸੁਣ ਲੈਣ ਅਤੇ ਸ਼ਾਇਦ ਉਨ੍ਹਾਂ ਨੂੰ ਸਦਬੁੱਧੀ ਆ ਜਾਵੇ।

Facebook Comment
Project by : XtremeStudioz