Close
Menu

ਮੈਂ ਚਾਹੁੰਦਾ ਹਾਂ ਕਿ ਸਚਿਨ ਸਾਰੀ ਉਮਰ ਖੇਡਦੇ ਰਹਿਣ : ਅਨਿਲ ਕਪੂਰ

-- 01 November,2013

ਕੋਲਕਾਤਾ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਨਿਲ ਕਪੂਰ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਸਚਿਨ ਤੇਂਦੁਲਕਰ ਸਾਰੀ ਉਮਰ ਖੇਡਦੇ ਰਹਿਣ। ਅਨਿਲ ਨੇ ਆਪਣੇ ਟੈਲੀਵਿਜ਼ਨ ਪ੍ਰੋਗਰਾਮ ’24′ ਦੀ ਸਫਲਤਾ ‘ਤੇ ਇੱਥੇ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਸ਼ੰਸਕਾਂ ਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਚਿਨ ਸਾਰੀ ਉਮਰ ਆਪਣੀ ਕਿਕ੍ਰਟ ਖੇਡ ਦੀ ਪਾਰੀ ਨੂੰ ਜਾਰੀ ਰੱਖਣ ਪਰ ਟੈਸਟ ਕ੍ਰਿਕਟ ਵਿਚ ਸਰੀਰਕ ਸਮਰੱਥਾ ਦੀ ਇਕ ਵੱਖਰੀ ਪ੍ਰੀਖਿਆ ਹੁੰਦੀ ਹੈ, ਇਸ ਵਿਚ ਹੌਲੀ-ਹੌਲੀ ਨੌਜਵਾਨਾਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ। ਟੈਸਟ ਮੈਚ ਹਰ ਕਿਸੇ ਖਿਡਾਰੀ ਲਈ ਮੁਸ਼ਕਲ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਸਚਿਨ ਨੇ ਇਸ ਮਹੀਨੇ ਐਲਾਨ ਕੀਤਾ ਸੀ ਕਿ ਉਹ ਵੈਸਟਇੰਡੀਜ਼ ਨਾਲ ਹੋਣ ਵਾਲੀਆਂ ਦੋ ਮੈਚਾਂ ਦੀ ਟੈਸਟ ਲੜੀ ਦੇ ਬਾਅਦ ਸੰਨਿਆਸ ਲੈ ਲੈਣਗੇ। ਸਚਿਨ ਮੁੰਬਈ ਵਿਚ ਆਪਣੇ ਕੈਰੀਅਰ ਦਾ 200ਵਾਂ ਟੈਸਟ ਮੈਚ ਖੇਡਣ ਦੇ ਬਾਅਦ ਕਿਕ੍ਰਟ ਨੂੰ ਅਲਵਿਦਾ ਕਹਿਣਗੇ। ਮੁੰਬਈ ਤੋਂ ਪਹਿਲਾਂ ਸਚਿਨ ਕੋਲਕਾਤਾ ਦੇ ਈਡਨ ਗਾਰਡਨ ਵਿਚ ਆਪਣੇ ਕੈਰੀਅਰ ਦਾ 199ਵਾਂ ਟੈਸਟ ਖੇਡਣਗੇ। ਇਹ ਮੈਚ 6 ਤੋਂ 10 ਨਵੰਬਰ ਦਰਮਿਆਨ ਆਯੋਜਿਤ ਹੋਵੇਗਾ ਜਦੋਂ ਕਿ ਵਿਦਾਈ ਟੈਸਟ 14 ਤੋਂ 18 ਨਵੰਬਰ ਦਰਮਿਆਨ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ।

Facebook Comment
Project by : XtremeStudioz