Close
Menu

ਮੈਂ ਦੋਸ਼ੀ ਹਾਂ, ਮੈਨੂੰ ਰੈਲੀ ਰੋਕ ਦੇਣੀ ਚਾਹੀਦੀ ਸੀ- ਕਿਸਾਨ ਦੀ ਮੌਤ ‘ਤੇ ਅਰਵਿੰਦ ਕੇਜਰੀਵਾਲ

-- 24 April,2015

ਨਵੀਂ ਦਿੱਲੀ,  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੰਤਰ-ਮੰਤਰ ‘ਤੇ ਕਿਸਾਨ ਨੇ ਆਤਮ ਹੱਤਿਆ ਕੀਤੀ। ਇਹ ਬਹੁਤ ਦਰਦਨਾਕ ਹੈ। ਇਸ ਮਾਮਲੇ ‘ਤੇ ਜੋ ਪ੍ਰਸ਼ਨ ਚੁੱਕੇ ਜਾ ਰਹੇ ਹਨ, ਉਹ ਉਨ੍ਹਾਂ ‘ਤੇ ਜਵਾਬ ਦੇਣਾ ਚਾਹੁੰਦੇ ਹਨ। ਕੇਜਰੀਵਾਲ ਨੇ ਦੱਸਿਆ ਕਿ ਉਹ ਦਰਖਤ, ਜਿਸ ਤੋਂ ਕਿਸਾਨ ਨੇ ਆਤਮ ਹੱਤਿਆ ਕੀਤੀ ਮੰਚ ਤੋਂ ਥੋੜ੍ਹੀ ਦੂਰੀ ‘ਤੇ ਸੀ। ਸਟੇਜ ਤੋਂ ਕੁੱਝ ਸਾਫ ਦਿਖਾਈ ਨਹੀਂ ਦੇ ਰਿਹਾ ਸੀ। ਸਟੇਜ ਤੋਂ ਕੋਈ ਐਲਾਨ ਕਰਨਾ ਸੰਭਵ ਨਹੀਂ ਸੀ, ਨਹੀਂ ਤਾਂ ਭਾਜੜ ਪੈ ਜਾਂਦੀ। ਪਰ ਪੁਲਿਸ ਵਾਲਿਆਂ ਨੂੰ ਉਹ ਲਗਾਤਾਰ ਕਿਸਾਨ ਨੂੰ ਉਤਾਰਨ ਦੀ ਅਪੀਲ ਕਰ ਰਹੇ ਸਨ। ਕੇਜਰੀਵਾਲ ਨੇ ਕਿਹਾ ਕਿ ਪੁਲਿਸ ਨੂੰ ਹੀ ਦੋਸ਼ੀ ਦੱਸਣਾ ਠੀਕ ਨਹੀਂ ਹੈ। ਉਥੇ, ਜਿੰਨੇ ਵੀ ਪੁਲਿਸ ਵਾਲੇ ਸਨ, ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਕਿਸਾਨ ਆਤਮ ਹੱਤਿਆ ਕਰਨ ਵਾਲਾ ਹੈ, ਨਹੀਂ ਤਾਂ ਉਸ ਨੂੰ ਉਤਾਰ ਲਿਆ ਜਾਂਦਾ। ਕੇਜਰੀਵਾਲ ਨੇ ਸਵੀਕਾਰ ਕੀਤਾ ਕਿ ਭਾਸ਼ਣ ਜਾਰੀ ਰੱਖਣਾ ਉਨ੍ਹਾਂ ਦੀ ਗਲਤੀ ਸੀ। ਉਨ੍ਹਾਂ ਨੇ ਕਿਹਾ ਕਿ 1 ਘੰਟੇ ਦੇ ਭਾਸ਼ਣ ਨੂੰ ਉਨ੍ਹਾਂ ਨੇ 10 ਤੋਂ 15 ਮਿੰਟ ‘ਚ ਖ਼ਤਮ ਕੀਤਾ। ਕੇਜਰੀਵਾਲ ਨੇ ਕਿਹਾ 1 ਅਤੇ 2 ਦਿਨਾਂ ਤੋਂ ਜੋ ਚੱਲ ਰਿਹਾ ਹੈ, ਉਹ ਠੀਕ ਨਹੀਂ ਹੈ। ਪੁਲਿਸ ਆਪਣੀ ਜਾਂਚ ਕਰ ਰਹੀ ਹੈ, ਜੋ ਵੀ ਦੋਸ਼ੀ ਹੈ। ਉਸ ਨੂੰ ਫਾਂਸੀ ‘ਤੇ ਚੜ੍ਹਾ ਦੇਵੋ ਪਰ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰੋ। ਜੋ ਚੱਲ ਰਿਹਾ ਹੈ, ਉਹ ਨਾ ਹੋਵੇ। ਉਨ੍ਹਾਂ ਨੇ ਮੀਡੀਆ ‘ਤੇ ਸਵਾਲ ਕਰਦੇ ਹੋਏ ਕਿਹਾ ਕਿ ਇਸ ਮੁੱਦੇ ਦਾ ਚੀਰ-ਫਾੜ ਕਰਨਾ ਬੰਦ ਕਰ ਦਿੱਤਾ ਜਾਵੇ।

Facebook Comment
Project by : XtremeStudioz