Close
Menu

ਮੈਂ ਨਹੀਂ ਕਿਹਾ ”ਬਾਜਵਾ ਨੂੰ ਲਾਹ ਕੇ ਕੈਪਟਨ ਨੂੰ ਪ੍ਰਧਾਨ ਬਣਾ ਦਿਓ”- ਜਾਖੜ

-- 27 September,2015

ਚੰਡੀਗੜ੍ਹ, 27 ਸਤੰਬਰ-  ਕਾਂਗਰਸ ਵਿਧਾਇਕ ਦਲ ਪੰਜਾਬ ਦੇ ਨੇਤਾ ਸ੍ਰੀ ਸੁਨੀਲ ਜਾਖੜ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਕਲ ਗੱਲਬਾਤ ਕਰਦੇ ਹੋਏ ਇਹ ਗਲ ਨਹੀਂ ਕਹੀ ਕਿ ”ਅਕਾਲੀ-ਭਾਜਪਾ ਗੱਠਜੋੜ ਨਾਲ ਸਿਆਸੀ ਟੱਕਰ ਲੈਣ ਲਈ ਸ. ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਰਾਜ ਵਿਚ ਪਾਰਟੀ ਦੀ ਕਮਾਂਡ ਸੰਭਾਲ ਦਿੱਤੀ ਜਾਏ।” ਸੰਪਰਕ ਕਰਨ ਤੇ ਸ੍ਰੀ ਜਾਖੜ ਨੇ ”ਅਜੀਤ” ਨੂੰ ਦੱਸਿਆ ਕਿ ਪੰਜਾਬ ਵਿਚ ਇਨ੍ਹਾਂ ਦਿਨਾਂ ਵਿਚ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜੋ ਕੁੱਝ ਚੱਲ ਰਿਹਾ ਹੈ ਉਸ ਬਾਰੇ ਫ਼ੈਸਲਾ ਕਾਂਗਰਸ ਹਾਈਕਮਾਂਡ ਨੇ ਕਰਨਾ ਹੈ, ਉਹ ਜਿਸ ਨੂੰ ਚਾਹੇ ਇਹ ਜ਼ਿੰਮੇਵਾਰੀ ਸੰਭਾਲ ਦੇਵੇ। ਸ੍ਰੀ ਜਾਖੜ ਨੇ ਆਪਣਾ ਪੱਖ ਸਪਸ਼ਟਤਾ ਨਾਲ ਪੇਸ਼ ਕਰਦੇ ਹੋਏ ਵਿਚਾਰ ਪ੍ਰਗਟ ਕੀਤਾ ਕਿ ਪੰਜਾਬ ਦੇ ਲੋਕਾਂ ਤੇ ਕਾਂਗਰਸੀਆਂ ਦੀ ਇਹ ਆਵਾਜ਼ ਜ਼ਰੂਰ ਹੈ ਕਿ ਅਕਾਲੀਆਂ ਨਾਲ ਟੱਕਰ ਲਈ ਕੈਪਟਨ ਮਜ਼ਬੂਤ ਆਗੂ ਹਨ। ਇਸ ਦਾ ਮਤਲਬ ਇਹ ਨਾ ਲਿਆ ਜਾਏ ਕਿ ਬਾਕੀ ਕੋਈ ਕਾਂਗਰਸੀ ਆਗੂ ਇਸ ਅਹੁਦੇ ਲਈ ”ਫਿੱਟ” ਨਹੀਂ।

Facebook Comment
Project by : XtremeStudioz