Close
Menu

ਮੈਂ ਪੁਰਸਕਾਰ ਦੇ ਲਾਇਕ ਨਹੀਂ ਹਾਂ, ਇਸ ਲਈ ਇਹ ਮੈਨੂੰ ਨਹੀਂ ਮਿਲਦਾ : ਅਕਸ਼ੇ ਕੁਮਾਰ

-- 10 February,2017
ਨਵੀਂ ਦਿੱਲੀ— ਐਕਸ਼ਨ, ਕਾਮੇਡੀ ਤੇ ਰੋਮਾਂਸ ਹਰੇਕ ਤਰ੍ਹਾਂ ਦੀਆਂ ਫਿਲਮਾਂ ‘ਚ ਅਦਾਕਾਰ ਅਕਸ਼ੇ ਕੁਮਾਰ ਨੂੰ ਸਫਲਤਾ ਮਿਲੀ ਹੈ ਪਰ ਉਨ੍ਹਾਂ ਨੂੰ ਹਾਲੇ ਤੱਕ ਉਨ੍ਹਾਂ ਦੇ ਕੰਮ ਲਈ ਕੋਈ ਵੱਡਾ ਪੁਰਸਕਾਰ ਨਹੀਂ ਮਿਲਿਆ ਹੈ ਤੇ ਅਦਾਕਾਰ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਇਸ ਦੇ ਲਾਇਕ ਨਹੀਂ ਹਨ। ਸਾਲ 2016 ‘ਚ ‘ਏਅਰਲਿਫਟ’ ਤੇ ‘ਰੁਸਤਮ’ ਸਮੇਤ ਦੋ ਵੱਡੀਆਂ ਹਿੱਟ ਫਿਲਮਾਂ ਦੇਣ ਦੇ ਬਾਵਜੂਦ ਪਿਛਲੇ ਮਹੀਨੇ ਫਿਲਮਫੇਅਰ ਸਰਵੋਤਮ ਅਦਾਕਾਰ ਦੀ ਸੂਚੀ ‘ਚ ਅਕਸ਼ੇ ਕੁਮਾਰ ਨੂੰ ਥਾਂ ਨਹੀਂ ਮਿਲੀ ਸੀ।
ਐਲਾਨ ਤੋਂ ਕੁਝ ਘੰਟੇ ਬਾਅਦ ਕਿਸੇ ਇਕ ‘ਚ ਵੀ ਐਂਟਰੀ ਨਾ ਮਿਲਣ ਦੇ ਤੱਥ ਨੂੰ ਲੈ ਕੇ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। 49 ਸਾਲਾ ਅਦਾਕਾਰ ਨੂੰ ਪਹਿਲੀ ਵਾਰ 2001 ‘ਚ ਆਈ ਹਿੱਟ ਫਿਲਮ ‘ਅਜਨਬੀ’ ਲਈ ਫਿਲਮ ਫੇਅਰ ਐਵਾਰਡ ਮਿਲਿਆ ਸੀ ਪਰ ਇਹ ਸਰਵੋਤਮ ਨੈਗਟਿਵ ਭੂਮਿਕਾ ਲਈ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ‘ਗਰਮ ਮਸਾਲਾ’ ਲਈ ਸਰਵੋਤਮ ਹਾਸ ਅਦਾਕਾਰ ਦਾ ਪੁਰਸਕਾਰ ਮਿਲਿਆ ਸੀ।
ਇਸ ਸਾਲ ਇਕ ਵੀ ਫਿਲਮਫੇਅਰ ਪੁਰਸਕਾਰ ‘ਚ ਨਾਮਜ਼ਦਗੀ ਨਾ ਮਿਲਣ ‘ਤੇ ਨਿਰਾਸ਼ ਹੋਣ ਬਾਰੇ ਪੁੱਛੇ ਜਾਣ ‘ਤੇ ਅਕਸ਼ੇ ਨੇ ਦੱਸਿਆ, ‘ਫਿਲਮ ਜਗਤ ‘ਚ ਮੈਂ ਕਈ ਸਾਲਾਂ ਤੋਂ ਹਾਂ ਤੇ ਮੈਨੂੰ ਇਹ ਕਦੇ ਨਹੀਂ ਮਿਲਿਆ ਹੈ ਪਰ ਇਹ ਸਹੀ ਹੈ। ਸ਼ਾਇਦ ਮੈਂ ਇਸ ਦੇ ਲਾਇਕ ਨਹੀਂ ਹਾਂ।’
Facebook Comment
Project by : XtremeStudioz